15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੜਕ ਸੁਰੱਖਿਆ ਹਫ਼ਤੇ ਤਹਿਤ ਆਹਲੂਵਾਲੀਆ ਫਿਿਲੰਗ ਸਟੇਸ਼ਨ ਦੇ ਨਯਾਰਾ ਪੈਟਰੋਲ ਪੰਪ ਨੇ ਹੈਲਮੇਟ ਵੰਡੇ <br/>

Ad Position 21
No active advertisement
ਅਜੀਤ ਡੈਸਕ 31-01-2026
ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਮਾਈ ਭਾਗੋ ਕਾਲਜ ਦੇ ਬਾਹਰ ਸਥਿਤ ਆਹਲੂਵਾਲੀਆ ਫਿਿਲੰਗ ਸਟੇਸ਼ਨ ਦੇ ਨਯਾਰਾ ਪੈਟਰੋਲ ਪੰਪ ਵਲੋਂ ਸੜਕ ਸੁਰੱਖਿਆ ਹਫ਼ਤੇ ਨੂੰ ਮਨਾਉਂਦਿਆਂ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਵੰਡੇ ਅਤੇ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ, ਨਯਾਰਾ ਪੈਟਰੋਲ ਪੰਪ ਦੇ ਡਵੀਜ਼ਨਲ ਮੈਨੇਜ਼ਰ ਪੰਜਾਬ ਰਜੇਸ਼ ਬਾਂਸਲ, ਪੈਟਰੋਲ ਪੰਪ ਦੇ ਮਾਲਕ ਇੰਦਰਪਾਲ ਸਿੰਘ ਵਾਲੀਆ ਅਤੇ ਐਮ.ਡੀ. ਜਸਮੀਤ ਸਿੰਘ ਵਾਲੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਡੀ.ਐਸ.ਪੀ. ਸੁਖਬੀਰ ਸਿੰਘ ਨੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨੂੰ ਜ਼ਰੂਰ ਪਾਇਆ ਜਾਵੇ, ਕਿਉਂਕਿ ਜੇਕਰ ਕੋਈ ਦੁਰਘਟਨਾ ਹੁੰਦੀ ਹੈ ਤਾਂ ਹੈਲਮੇਟ ਇਨਸਾਨੀ ਜਿੰਦਗੀ ਨੂੰ ਬਚਾਉਣ ਵਿਚ ਸਹਾਈ ਹੁੰਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨਾਂ ਦੀਆਂ ਅਗਲੀਆਂ-ਪਿਛਲੀਆਂ ਲਾਈਟਾਂ ਨੂੰ ਦਰੁਸਤ ਰੱਖਣ ਅਤੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਵੀ ਲਗਾਉਣ, ਤਾਂ ਜੋ ਉਨ੍ਹਾਂ ਦੇ ਪਿੱਛੇ ਆ ਰਹੇ ਵਾਹਨ ਨੂੰ ਕੋਈ ਮੁਸ਼ਕਿਲ ਨਾ ਆ ਸਕੇ | ਉਨ੍ਹਾਂ ਕਿਹਾ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ | ਜੇਕਰ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਉਨ੍ਹਾਂ ਦੇ ਚਲਾਣ ਕੱਟੇ ਜਾਣਗੇ | ਇਸ ਮੌਕੇ ਡਵੀਜ਼ਨਲ ਮੈਨੇਜ਼ਰ ਨਯਾਰਾ ਐਨਰਜੀ ਲਿਮ. ਦੇ ਰਜੇਸ਼ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਉਣ ਲਈ ਵੱਖ ਵੱਖ ਜਗ੍ਹਾ 'ਤੇ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੇ ਤਹਿਤ ਤਰਨ ਤਾਰਨ ਦੇ ਨਯਾਰਾ ਪੈਟਰੋਲ ਪੰਪ 'ਤੇ ਵਾਹਨ ਚਾਲਕਾਂ ਨੂੰ ਹੈਲਮੇਟ ਵੰਡੇ ਗਏ ਹਨ ਅਤੇ ਰਿਫਲੈਕਟਰ ਲਗਾ ਕੇ ਜਾਗਰੂਕ ਕੀਤਾ ਗਿਆ ਹੈ | ਇਸ ਮੌਕੇ ਐਮ.ਡੀ. ਇੰਦਰਪਾਲ ਸਿੰਘ ਵਾਲੀਆ, ਜਸਮੀਤ ਸਿੰਘ ਵਾਲੀਆ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਣ ਸਮੇਂ ਧਿਆਨ ਦੇਣ ਕਿ ਉਨ੍ਹਾਂ ਦੀ ਗ਼ਲਤੀ ਨਾਲ ਉਨ੍ਹਾਂ ਦਾ ਜਾਂ ਦੂਸਰੇ ਵਾਹਨ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ | ਇਸ ਮੌਕੇ ਅਨਿਲ ਜਾਮਵਲ ਟੈਰੀਟਰੀ ਮੈਨੇਜ਼ਰ, ਮਾਣਿਕ ਸੰਭਿਆਲ, ਟੈਰੀਟਰੀ ਹਰਿਆਣਾ, ਦਵਿੰਦਰ ਸਿੰਘ ਫਲੀਟ ਮੈਨੇਜ਼ਰ, ਟਰੈਫਿਕ ਇੰਚਾਰਜ ਏ.ਐਸ.ਆਈ. ਦਿਲਬਾਗ ਸਿੰਘ, ਏ.ਐਸ.ਆਈ. ਸੁਰਿੰਦਰ ਸਿੰਘ, ਏ.ਐਸ.ਆਈ. ਇਕਬਾਲ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਲਈ ਪ੍ਰਚਾਰ ਵੈਨ ਦੂਸਰੇ ਦਿਨ ਪੰਡੋਰੀ ਗੋਲਾ ਤੋਂ ਰਵਾਨਾ <br/> ਅਗਲੀ ਖ਼ਬਰ ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮੌਕੇ 'ਸਪਰਸ਼ ਕੁਸ਼ਟ ਰੋਗ' ਜਾਗਰੂਕਤਾ ਪੰਦ੍ਹਰਵਾੜਾ ਸ਼ੁਰੂ <br/>
Ad Position 24