ਅਜਨਾਲਾ/ ਚਮਿਆਰੀ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ)-'ਮਨਰੇਗਾ ਬਚਾਓ ਸੰਗਰਾਮ' ਤਹਿਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਪਿੰਡ ਖਾਨੋਵਾਲ ਵਿਖੇ ਰੈਲੀਨੁਮਾ ਵਿਸ਼ਾਲ ਚੌਪਾਲ ਪੰਚਾਇਤ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ ਅਤੇ ਗ਼ਰੀਬਾਂ ਪ੍ਰਤੀ ਵੈਰ ਭਾਵ ਰੱਖਦੀ ਹੈ ਅਤੇ ਸਿਰਫ਼ ਕੁਝ ਚੋਣਵੇਂ ਵੱਡੇ ਘਰਾਣਿਆਂ ਦੀ ਮਦਦ ਕਰਨਾ ਚਾਹੁੰਦੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਮਨਰੇਗਾ ਦੇ ਨਿਯਮਾਂ ਵਿਚ ਬਦਲਾਅ ਕਰਕੇ ਦੇਸ਼ ਭਰ ਵਿਚੋਂ ਮਨਰੇਗਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਵਲੋਂ ਅਜਿਹਾ ਕਦਾਚਿਤ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਭਰ ਦੇ ਕਿਸਾਨਾਂ ਵਲੋਂ ਕੀਤੇ ਗਏ ਲੰਬੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ਉਸੇ ਤਰ੍ਹਾਂ ਹੀ ਹੁਣ ਕਾਂਗਰਸ ਪਾਰਟੀ ਵਲੋਂ ਮੋਦੀ ਸਰਕਾਰ ਨੂੰ ਮਨਰੇਗਾ ਬਹਾਲ ਕਰਨ ਲਈ ਮਜਬੂਰ ਕੀਤਾ ਜਾਵੇਗਾ ਜੋ ਦੇਸ਼ ਭਰ ਦੇ ਕਰੋੜਾਂ ਗਰੀਬ ਪਰਿਵਾਰਾਂ ਦੀ ਰੋਜੀ ਰੋਟੀ ਨਾਲ ਜੁੜੀ ਹੋਈ ਹੈ | ਉਨ੍ਹਾਂ ਅੱਗੇ ਕਿਹਾ ਕਿ ਮਨਰੇਗਾ ਵਰਗੇ ਗਰੀਬ ਅਤੇ ਦਲਿਤ ਪੱਖੀ ਕਾਨੂੰਨ ਨੂੰ ਖ਼ਤਮ ਕਰਕੇ ਭਾਜਪਾ ਨੇ ਦਲਿਤਾਂ ਤੇ ਪਛੜੇ ਵਰਗਾਂ ਪ੍ਰਤੀ ਆਪਣੀ ਦੁਸ਼ਮਣੀ ਨੂੰ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਲੋਂ ਹਮੇਸ਼ਾ ਹੀ ਲੋਕਾਂ ਦੀ ਹਿੱਤਾਂ ਦੀ ਰਾਖੀ ਕੀਤੀ ਹੈ ਜਦਕਿ ਭਾਜਪਾ ਦਲਿਤਾਂ ਅਤੇ ਪੀੜਤ ਵਰਗਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ | ਇਸ ਦੌਰਾਨ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਹਾਜ਼ਰ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਵਿਸਥਾਰਪੂਰਵਕ ਜਾਣੂੰ ਕਰਵਾਇਆ | ਇਸ ਮੌਕੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਚੇਅਰਮੈਨ ਹਰਪਾਲ ਸਿੰਘ ਖਾਨੋਵਾਲ, ਸਾਬਕਾ ਸਰਪੰਚ ਸੁੱਚਾ ਸਿੰਘ ਖਾਨੋਵਾਲ, ਬਲਾਕ ਪ੍ਰਧਾਨ ਰਾਜਬੀਰ ਸਿੰਘ ਮੱਧੂਸਾਂਗਾ, ਦਵਿੰਦਰ ਸਿੰਘ ਡੈਮ ਸ਼ਹਿਰੀ ਪ੍ਰਧਾਨ ਅਜਨਾਲਾ, ਸਾਬਕਾ ਸਰਪੰਚ ਅਰਵਿੰਦਰ ਸਿੰਘ ਜੈਂਟੀ ਅੱਬੂਸੈਦ, ਚੇਅਰਮੈਨ ਅਮਨਦੀਪ ਸਿੰਘ ਝੰਡੇਰ, ਆੜ੍ਹਤੀ ਰਵੀ ਬੱਲ ਹਰੜ, ਸੁਲੱਖਣ ਸਿੰਘ ਚਮਿਆਰੀ, ਗੁਰਭੇਜ ਸਿੰਘ ਗੋਲਡੀ ਚਮਿਆਰੀ, ਗੁਰਦੇਵ ਸਿੰਘ ਸੰਧੂ ਚਮਿਆਰੀ, ਮਹਿੰਦਰਪਾਲ ਚਮਿਆਰੀ, ਪਰਮਜੀਤ ਸਿੰਘ ਚਮਿਆਰੀ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਭੂਰੇਗਿੱਲ, ਇਕਬਾਲ ਸਿੰਘ ਖਾਨੋਵਾਲ, ਰਾਜਪਾਲ ਸਿੰਘ ਸਰਪੰਚ ਮਾਕੋਵਾਲ, ਅਮਰਜੀਤ ਸਿੰਘ ਖਾਨੋਵਾਲ, ਸਾਬਕਾ ਸਰਪੰਚ ਧਰਮਿੰਦਰ ਸਿੰਘ ਬਾਠ, ਪਰਮਿੰਦਰ ਸਿੰਘ ਸਾਬਕਾ ਸਰਪੰਚ ਸੰਘੂਆਣਾ, ਮਿੱਠੂ ਚਮਿਆਰੀ, ਹਰੀ ਵਿਛੋਆ, ਸਾਬਕਾ ਸਰਪੰਚ ਸੁਖਰਾਜ ਸਿੰਘ ਹਰੜ ਕਲਾਂ, ਸਰਪੰਚ ਨਿਸ਼ਾਨ ਸਿੰਘ ਸੁਧਾਰ, ਬਲਤੇਜ ਸਿੰਘ, ਕੰਵਲਜੀਤ ਸਿੰਘ ਦਿਆਲਪੁਰਾ, ਅਰਵਿੰਦਰ ਸਿੰਘ ਦਿਆਲਪੁਰਾ, ਸੁਖਚੈਨ ਸਿੰਘ ਡਿਆਲ ਭੜੰਗ, ਹਰਦੀਪ ਸਿੰਘ ਕਾਮਲਪੁਰਾ, ਚਮਕੌਰ ਸਿੰਘ, ਪੀ. ਕੇ. ਅਜਨਾਲਾ ਅਤੇ ਅਵਤਾਰ ਸਿੰਘ ਪੰਚ ਚਮਿਆਰੀ ਆਦਿ ਹਾਜ਼ਰ ਸਨ |