28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਆਫ਼ ਕੈਂਡਿਡ ਸਟੱਡੀਜ਼ ਵਿਖੇ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ

ਫਤਿਆਬਾਦ, 28 ਅਗਸਤ (ਹਰਵਿੰਦਰ ਸਿੰਘ ਧੂੰਦਾ)–ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਆਫ਼ ਕੈਂਡਿਡ ਸਟੱਡੀਜ਼ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਰੱਖੜੀ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿਚ ਕੀਤਾ ਗਿਆ। ਇਸ ਸਭਿਆਚਾਰਕ ਅਤੇ ਰਚਨਾਤਮਕ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਸਰਪ੍ਰਸਤ ਮਾਸਟਰ ਮੰਗਤ ਰਾਮ, ਚੇਅਰਮੈਨ ਰਵਿੰਦਰ ਕੁਮਾਰ ਅਤੇ ਪ੍ਰਿੰਸੀਪਲ ਅਨੀਤਾ ਚਤਰਥ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ।

Ad Position 21
No active advertisement
ਸ੍ਰੀ ਹਰਿਕ੍ਰਿਸ਼ਨ ਸਕੂਲ ਵਿਖੇ ਰੱਖੜੀਆ ਬਣਉਣ ਦੇ ਮੁਕਾਬਲੇ ਦੌਰਾਨ ਪ੍ਰਿੰਸੀਪਲ ਅਨੀਤਾ ਚਤਰਥ ਦੇ ਨਾਲ ਸਕੂਲ ਦੇ ਬੱਚੇ। ਤਸਵੀਰ–ਧੂੰਦਾ 29-08-2026
ਫਤਿਆਬਾਦ, 28 ਅਗਸਤ (ਹਰਵਿੰਦਰ ਸਿੰਘ ਧੂੰਦਾ)–ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਆਫ਼ ਕੈਂਡਿਡ ਸਟੱਡੀਜ਼ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਰੱਖੜੀ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿਚ ਕੀਤਾ ਗਿਆ। ਇਸ ਸਭਿਆਚਾਰਕ ਅਤੇ ਰਚਨਾਤਮਕ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਸਰਪ੍ਰਸਤ ਮਾਸਟਰ ਮੰਗਤ ਰਾਮ, ਚੇਅਰਮੈਨ ਰਵਿੰਦਰ ਕੁਮਾਰ ਅਤੇ ਪ੍ਰਿੰਸੀਪਲ ਅਨੀਤਾ ਚਤਰਥ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਮੁਕਾਬਲੇ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਚਾਅ ਨਾਲ ਹਿੱਸਾ ਲੈਂਦਿਆਂ ਰੇਸ਼ਮੀ ਧਾਗੇ, ਸਿਤਾਰੇ, ਮੋਤੀਆਂ ਅਤੇ ਰੰਗਦਾਰ ਕਾਗਜ਼ਾਂ ਦੀ ਵਰਤੋਂ ਕਰਕੇ ਬਹੁਤ ਹੀ ਆਕਰਸ਼ਕ ਅਤੇ ਰਵਾਇਤੀ ਰੱਖੜੀਆਂ ਤਿਆਰ ਕੀਤੀਆਂ। ਸਕੂਲ ਦੇ ਸਰਪ੍ਰਸਤ ਮਾਸਟਰ ਮੰਗਤ ਰਾਮ ਅਤੇ ਚੇਅਰਮੈਨ ਰਵਿੰਦਰ ਕੁਮਾਰ ਨੇ ਬੱਚਿਆਂ ਦੁਆਰਾ ਬਣਾਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀ ਬਿਹਤਰੀਨ ਕਲਾਤਮਕ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕਰਦਿਆਂ ਹੌਸਲਾ ਅਫ਼ਜ਼ਾਈ ਕੀਤੀ। ਪ੍ਰਿੰਸੀਪਲ ਅਨੀਤਾ ਚਤਰਥ ਨੇ ਸਮੂਹ ਵਿਦਿਆਰਥੀਆਂ ਨੂੰ ਰੱਖੜੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ । ਇਸ ਮੁਕਾਬਲੇ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਗਰੁੱਪ ’ਚੋਂ ਰਹਿਤਪ੍ਰੀਤ ਕੌਰ ਜਮਾਤ ਤੀਸਰੀ ਨੇ ਪਹਿਲਾ, ਜਸਲੀਨ ਕੌਰ ਪੰਜਵੀਂ ਜਮਾਤ ਨੇ ਦੂਸਰਾ ਅਤੇ ਜਸਕੀਰਤ ਸਿੰਘ ਪੰਜਵੀਂ ਜਮਾਤ ਨੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੇ ਗਰੁੱਪ ਵਿਚ ਦਿਵਯਾ ਅਤੇ ਸਮਾਈਲ ਜਮਾਤ ਦਸਵੀਂ ਨੇ ਪਹਿਲਾ ਸਥਾਨ, ਲਵਲੀਨ ਤਨੇਜਾ ਜਮਾਤ ਦਸਵੀਂ ਅਤੇ ਅਗਮਜੋਤ ਸਿੰਘ ਜਮਾਤ ਛੇਵੀਂ ਨੇ ਦੂਸਰਾ ਅਤੇ ਹਰਸਿਮਰਤ ਕੌਰ ਅਤੇ ਮਹਿਰੋਸ ਕੌਰ ਜਮਾਤ ਸੱਤਵੀਂ ਨੇ ਤੀਸਰਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਮੁਕਾਬਲੇ ਵਿਚੋਂ ਬਿਹਤਰੀਨ ਰੱਖੜੀਆਂ ਬਣਾਉਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਮਤਾ ਮੈਡਮ ਮਨਜਿੰਦਰ ਕੌਰ, ਜਸਬੀਰ ਸਿੰਘ, ਰਮਨਦੀਪ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਕੰਵਲਪ੍ਰੀਤ ਕੌਰ, ਅਰਚਨਾ ਮੈਡਮ, ਰਜਨੀਸ਼ ਮੈਡਮ, ਨਵਨੀਤ ਕੌਰ, ਇੰਦੀਪ ਕੌਰ, ਕਿਰਨਦੀਪ ਕੌਰ, ਬਲਜੀਤ ਕੌਰ, ਅੰਤਰਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ ਅਤੇ ਤੇਜਿੰਦਰ ਸਿੰਘ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਰੱਖੜੀਆਂ ਦੇ ਰੰਗਾਂ ਨਾਲ ਖਿੜਿਆ ਜੇ.ਯੂ.ਐੱਸ.ਐੱਸ. ਇੰਟਰਨੈਸ਼ਨਲ ਸਕੂਲ ਸੇਖਵਾਂ ਅਗਲੀ ਖ਼ਬਰ ਰਿਵਰ ਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
Ad Position 24