ਰਿਵਰ ਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਫਤਿਆਬਾਦ, 28 ਅਗਸਤ (ਹਰਵਿੰਦਰ ਸਿੰਘ ਧੂੰਦਾ)-ਰਿਵਰ ਡੇਲ ਸੀਨੀਅਰ ਸਕੂਲ ਵਿਖੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਤਿਆਰ ਕਰਕੇ ਇਸ ਪਵਿੱਤਰ ਤਿਉਹਾਰ ਨੂੰ ਚਾਰ ਚੰਨ੍ਹ ਲਾ ਦਿੱਤੇ। ਬੱਚਿਆਂ ਨੇ ਇਸ ਮੌਕੇ ’ਤੇ ਭਾਸ਼ਨ ਦਿੱਤੇ।
ਫਤਿਆਬਾਦ, 28 ਅਗਸਤ (ਹਰਵਿੰਦਰ ਸਿੰਘ ਧੂੰਦਾ)-ਰਿਵਰ ਡੇਲ ਸੀਨੀਅਰ ਸਕੂਲ ਵਿਖੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਤਿਆਰ ਕਰਕੇ ਇਸ ਪਵਿੱਤਰ ਤਿਉਹਾਰ ਨੂੰ ਚਾਰ ਚੰਨ੍ਹ ਲਾ ਦਿੱਤੇ। ਬੱਚਿਆਂ ਨੇ ਇਸ ਮੌਕੇ ’ਤੇ ਭਾਸ਼ਨ ਦਿੱਤੇ। ਇਹ ਤਿਉਹਾਰ ਭੈਣ-ਭਰਾ ਦੇ ਆਪਸੀ ਸਾਂਝ ਦੀ ਯਾਦ ਦਿਵਾਉਂਦਾ ਹੈ। ਪ੍ਰਿੰਸੀਪਲ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਅਧਿਆਪਕਾਂ ਦੀ ਡਿਊਟੀ ਬਣਦੀ ਹੈ। ਛੋਟੇ ਬੱਚੇ ਖਾਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ। ਡਾਇਰੈਕਟਰ ਮੈਡਮ ਅਮਰੀਕ ਕੌਰ ਗਿੱਲ ਨੇ ਇਸ ਵਿਸ਼ੇ ’ਤੇ ਆਪਣੇ ਬੋਲ ਸਾਂਝੇ ਕੀਤੇ ਤੇ ਬੱਚਿਆਂ ਨੂੰ ਕਿਹਾ ਕਿ ਆਪਣੇ ਵਿਰਸੇ ਦੀ ਕਦਰ ਕਰੋ ਅਤੇ ਆਪਣੇ ਭੈਣ ਭਰਾ ਦੇ ਪਵਿੱਤਰ ਵਿਰਸੇ ਦੀ ਗੰਢ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ।