28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਖੰਡ ਮਿੱਲ ਮੋਰਚੇ ਦੇ 100ਵੇਂ ਦਿਨ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ

ਨੌਸ਼ਹਿਰਾ ਪੰਨੂੰਆਂ, 28 ਅਗਸਤ (ਦੀਪਕ ਮੈਣੀ)-ਸੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 21 ਮਈ ਤੋਂ ਲਗਾਏ ਪੱਕੇ ਮੋਰਚੇ ਦੇ 100ਵੇਂ ਦਿਨ ਕਿਸਾਨਾਂ ਨੇ ਮੁੱਖ ਮੰਤਰੀ ਦੇ ਹੈਂਕੜ ਰਵੱਈਏ ਖਿਲਾਫ਼ ਕਿਸਾਨ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਆਗੂਆਂ ਤਰਸੇਮ ਸਿੰਘ ਲੁਹਾਰ, ਰਤਨ ਸਿੰਘ ਢੰਡ, ਦਵਿੰਦਰ ਸੋਹਲ, ਕਸ਼ਮੀਰ ਸਿੰਘ ਸੇਰੋਂ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ ਆਦਿ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਹੈਂਕੜ ਰਵੱਈਆ ਆਪਣੇ ਮਸਲਿਆਂ ਲਈ ਸੰਘਰਸ਼ ਕਰ ਰਹੇ ਸਭਨਾਂ ਮਿਹਨਤਕਸ਼ ਲੋਕਾਂ ਪ੍ਰਤੀ ਬੇਹੱਦ ਨਿੰਦਣਯੋਗ ਹੈ।

Ad Position 21
No active advertisement
ਅਜੀਤ ਡੈਸਕ 29-08-2026
ਨੌਸ਼ਹਿਰਾ ਪੰਨੂੰਆਂ, 28 ਅਗਸਤ (ਦੀਪਕ ਮੈਣੀ)-ਸੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 21 ਮਈ ਤੋਂ ਲਗਾਏ ਪੱਕੇ ਮੋਰਚੇ ਦੇ 100ਵੇਂ ਦਿਨ ਕਿਸਾਨਾਂ ਨੇ ਮੁੱਖ ਮੰਤਰੀ ਦੇ ਹੈਂਕੜ ਰਵੱਈਏ ਖਿਲਾਫ਼ ਕਿਸਾਨ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਆਗੂਆਂ ਤਰਸੇਮ ਸਿੰਘ ਲੁਹਾਰ, ਰਤਨ ਸਿੰਘ ਢੰਡ, ਦਵਿੰਦਰ ਸੋਹਲ, ਕਸ਼ਮੀਰ ਸਿੰਘ ਸੇਰੋਂ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ ਆਦਿ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਹੈਂਕੜ ਰਵੱਈਆ ਆਪਣੇ ਮਸਲਿਆਂ ਲਈ ਸੰਘਰਸ਼ ਕਰ ਰਹੇ ਸਭਨਾਂ ਮਿਹਨਤਕਸ਼ ਲੋਕਾਂ ਪ੍ਰਤੀ ਬੇਹੱਦ ਨਿੰਦਣਯੋਗ ਹੈ। ਮੁੱਖ ਮੰਤਰੀ ਲੋਕਾਂ ਦੁਆਰਾ ਦਿੱਤੀ ਤਾਕਤ ਦਾ ਇਸਤੇਮਾਲ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਵਰਤ ਰਿਹਾ ਹੈ। ਕਿਸਾਨ ਆਗੂਆਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸੂਬਾ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦਿਆਂ ਮੁੱਖ ਮੰਤਰੀ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਗੈਰ ਸੰਜੀਦਗੀ ਨਾਲ ਭਰਿਆ ਰਵੱਈਆ ਛੱਡ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਰੇ ਵਾਜਬ ਮਸਲਿਆਂ ਦਾ ਹੱਲ ਟੇਬਲ ’ਤੇ ਬੈਠ ਕੇ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਖੰਡ ਮਿੱਲ ਦੇ ਮਸਲੇ ਪ੍ਰਤੀ ਪੰਜਾਬ ਸਰਕਾਰ ਨੇ ਗੰਭੀਰਤਾ ਨਾ ਵਿਖਾਈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਕਿਸਾਨ ਆਗੂ ਗੁਰਚਰਨ ਸਿੰਘ ਸਭਰਾ, ਸੁਖਬਾਜ ਸਿੰਘ ਸਿੱਧੂ, ਗੁਰਚਰਨ ਸਿੰਘ ਨੌਸ਼ਹਿਰਾ ਪੰਨੂੰਆਂ, ਮੇਜਰ ਸਿੰਘ ਦਿਆਲਪੁਰ, ਹਰਪਾਲ ਸਿੰਘ ਗੋਰਖਾ, ਗੁਰਮੇਜ ਸਿੰਘ ਗੋਰਖਾ, ਕੇਹਰ ਸਿੰਘ ਮੁਗਲਚੱਕ, ਬਲਵਿੰਦਰ ਸਿੰਘ ਮੁੰਡਾ ਪਿੰਡ, ਕੇਵਲ ਸਿੰਘ ਮਾੜੀ ਕੰਬੋਕੀ ਆਦਿ ਹਾਜ਼ਰ ਰਹੇ ।
Ad Position 22
No active advertisement
ਪਿਛਲੀ ਖ਼ਬਰ ਰਿਵਰ ਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਦੇ ਵਿਦਿਆਰਥੀਆਂ ਵਲੋਂ ਫਾਰਮੇਸੀ ਕਾਲਜ ਪੱਟੀ ਦਾ ਵਿੱਦਿਅਕ ਦੌਰਾ
Ad Position 24