ਪੱਟੀ, 3 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਐੱਸ.ਐੱਸ.ਪੀ. ਸੁਰਿੰਦਰ ਲਾਬਾਂ ਦੇ ਨਿਰਦੇਸ਼ਾਂ ਤੇ ਨਸ਼ਾਂ ਤਸਕਰਾਂ 'ਤੇ ਗਲਤ ਅਨਸਰਾਂ ਖਿਲ਼ਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਸਦਰ ਪੱਟੀ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਕਾਮਯਾਬੀ ਮਿਲੀ ਜਦ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ | ਇਸ ਸਬੰਧੀ ਜਗਬੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਥਾਣਾ ਸਦਰ ਪੱਟੀ ਦੇ ਇੰਚਰਜ ਐੱਸ.ਆਈ. ਵਿਪਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਧੁੱਸੀ ਬੰਨ੍ਹ ਦੇ ਨਾਲ-ਨਾਲ ਗਸ਼ਤ ਕਰਦਿਆਂ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਮੋਟਰਸਾਈਕਲ ਚਾਲਕ ਆ ਰਿਹਾ ਸੀ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਲੋਂ ਮੋਟਰਸਾਈਕਲ ਭਜਾਉਣ ਦੀ ਨੀਅਤ ਨਾਲ ਜੇਬ ਵਿਚੋਂ ਇਕ ਮੋਮੀ ਲਿਫਾਫਾ ਝਾੜੀਆਂ ਵਿਚ ਸੁੱਟ ਦਿੱਤਾਂ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ | ਜਿਸ ਦੀ ਸ਼ਨਾਖਤ ਦਿਲਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਸੰਨਵਾ ਵਾਲੀ ਬਸਤੀ ਬਾਰਡਰ ਰੋਡ ਫਿਰੋਜਪੁਰ ਵਜੋੋਂ ਹੋਈ ਹੈ, ਜੋ ਕਿ ਪਿੰਡ ਰਾਧਲ ਕੇ ਸਾਇਡ ਤੋਂ ਧੁੱਸੀ ਬੰਨ੍ਹ ਵੱਲ ਆ ਰਿਹਾ ਸੀ | ਪੁਲਿਸ ਤਲਾਸ਼ੀ ਦੌਰਾਨ ਇਸ ਕੋਲੋੋ 570 ਗ੍ਰਾਮ ਹੈਰੋਇਨ, ਨਗਦ ਮਨੀ ਤੇ ਮੋਟਰਸਾਈਕਲ ਹੀਰੋ ਨੰਬਰੀ ਪੀਬੀ 05 ਏ.ਜੀ 4115 ਅਤੇ 3250 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ | ਜਿਸਦੇ ਖਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਪੇਸ਼ ਕੀਤਾ ਗਿਆ ਹੈ, ਜਿੱਥੇ ਇਸਦਾ ਦੋ ਦਿਨ੍ਹਾਂ ਪੁਲਿਸ ਰਿਮਾਂਡ ਮਿਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸਦੇ ਕਿਸ ਨਾਲ ਸਬੰਧ ਹਨ, ਜਿਸ ਤੋਂ ਇਹ ਹੈਰੋਇਨ ਮੰਗਵਾਉਦਾ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਐੱਸ.ਐੱਚ.ਓ. ਥਾਣਾ ਸਦਰ ਵਿਪਨ ਕੁਮਾਰ, ਜਸਪਾਲ ਸਿੰਘ ਰੀਡਰ ਵੀ ਮੌਜੂਦ ਸਨ |