10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਾਲੂਵਾਲ ਸੰਤਾਂ ਵਿਖੇ ਪੰਚਾਇਤੀ ਛੱਪੜ ਵਿਚੋਂ ਰੇਤਾ ਕੱਢ ਕੇ ਵੇਚਣ ਦੇ ਪਿੰਡ ਵਾਸੀਆਂ ਨੇ ਸਰਪੰਚ 'ਤੇ ਲਗਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 04-02-2026
ਝਬਾਲ, 3 ਫਰਵਰੀ (ਸੁਖਦੇਵ ਸਿੰਘ)-ਬਲਾਕ ਤਰਨ ਤਾਰਨ ਅਧੀਨ ਆਉਂਦੇ ਪਿੰਡ ਮਾਲੂਵਾਲ ਸੰਤਾਂ ਵਿਖੇ ਸਰਪੰਚ ਵਲੋਂ ਪੰਚਾਇਤੀ ਛੱਪੜ ਵਿਚੋਂ ਰੇਤਾ ਦੀ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਪਿੰਡ ਦੇ ਵਸਨੀਕ ਗੁਰਬਾਜ਼ ਸਿੰਘ, ਅੰਗਰੇਜ਼ ਸਿੰਘ, ਇਕਬਾਲ ਸਿੰਘ, ਵਿਰਸਾ ਸਿੰਘ, ਮਨਜਿੰਦਰ ਸਿੰਘ ਆਦਿ ਨੇ ਦੋਸ਼ ਲਗਾਉਂਦਿਆਂ ਰੇਤਾਂ ਦੀਆਂ ਭਰੀਆਂ ਟਰਾਲੀਆਂ ਰੋਕ ਕੇ ਪ੍ਰਸ਼ਾਸਨ ਕੋਲੋਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਕਤ ਵਿਅਕਤੀ ਨੇ ਪਿੰਡ ਦੇ ਪੰਚਾਇਤੀ ਛੱਪੜ ਵਿਚੋਂ ਰੇਤਾਂ ਦੀ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਿਖਾਉਂਦਿਆਂ ਦੱਸਿਆ ਕਿ ਸਰਪੰਚ ਸਮੇਤ ਕੁਝ ਪੰਚਾਇਤ ਮੈਂਬਰਾਂ ਵਲੋਂ ਛੱਪੜ ਦੀ ਛਪਾਈ ਕਰਨ ਦੇ ਨਾਂਅ ਹੇਠ ਰੇਤਾ ਕੱਢ ਕੇ ਇੱਟਾਂ ਵਾਲੇ ਭੱਠੇ ਅਤੇ ਪਿੰਡ ਦੇ ਕੁਝ ਲੋਕਾਂ ਨੂੰ ਵੇਚੀ ਜਾ ਰਹੀ ਹੈ | ਮਾਈਨਿੰਗ ਕਰਕੇ ਛੱਪੜ ਜ਼ਿਆਦਾ ਡੂੰਘੇ ਹੋ ਜਾਣ ਨਾਲ ਇਸ ਵਿਚ ਬਰਸਾਤਾਂ ਦਾ ਪਾਣੀ ਭਰਨ ਕਾਰਨ ਇੱਥੇ ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਰੇਤਾ ਦੀ ਭਰੀ ਟਰਾਲੀ ਘੇਰਨ ਤੋਂ ਇਲਾਵਾ ਨਜ਼ਦੀਕੀ ਭੱਠੇ ਤੇ ਰੇਤਾ ਦੇ ਲੱਗੇ ਢੇਰ ਵੀ ਦਿਖਾਏ | ਪਿੰਡ ਵਾਸੀਆਂ ਨੇ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਕੇ ਛੱਪੜ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਅਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਕੋਲੋਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਪਤੀ ਸਤਨਾਮ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਰਾਦਿਆ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਅਤੇ ਹਰਦੇਵ ਸਿੰਘ ਦੀ ਹਾਜ਼ਰੀ ਦੱਸਿਆ ਕਿ ਪਿੰਡ ਦੀ ਵਿਰੋਧੀ ਧਿਰ ਵਲੋਂ ਜਾਣਬੁੱਝ ਕੇ ਪਿੰਡ ਦੇ ਕੀਤੇ ਜਾ ਰਹੇ ਵਿਕਾਸ ਕੰਮਾਂ ਵਿਚ ਰੁਕਵਾਟ ਪਾਈ ਜਾ ਰਹੀ ਹੈ | ਜਦੋਂ ਕਿ ਪੰਚਾਇਤ ਵਲੋਂ ਪਿੰਡ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਛੱਪੜ ਵਿਚੋਂ ਮਿੱਟੀ ਤੇ ਰੇਤਾ ਕੱਢ ਕੇ ਵਰਤੀ ਜਾ ਰਹੀ ਹੈ | ਉਸ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ ਵਰਤੀ ਜਾ ਰਹੀ ਜੇ.ਸੀ.ਬੀ. ਮਸ਼ੀਨ ਦੇ ਡਰਾਈਵਰ ਨੂੰ ਭਾਈਬੰਦੀ ਦੇ ਤੌਰ 'ਤੇ ਚਾਰ ਪੰਜ ਟਰਾਲੀਆਂ ਰੇਤਾਂ ਦੀਆਂ ਦਿੱਤੀਆਂ ਗਈਆਂ ਹਨ, ਕਿਉਂਕਿ ਅਜੇ ਤੱਕ ਉਸ ਦੀ ਬਣਦੀ ਲੇਬਰ ਵੀ ਨਹੀਂ ਦਿੱਤੀ ਗਈ ਹੈ | ਇਸ ਸੰਬੰਧੀ ਜਦੋਂ ਡੀ.ਡੀ.ਪੀ.ਓ. ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਸੰਬੰਧਿਤ ਬੀ.ਡੀ.ਪੀ.ਓ. ਤਰਨ ਤਾਰਨ ਨੂੰ ਮੌਕੇ 'ਤੇ ਭੇਜ ਕੇ ਸਾਰੇ ਮਾਮਲੇ ਦੀ ਜਾਂਚ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 10 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਨੌਜਵਾਨ ਦੇ ਦਿਨ ਦਿਹਾੜੇ ਮਾਰੀ ਗੋਲੀ, ਗੰਭੀਰ ਜ਼ਖ਼ਮੀ <br/>
Ad Position 24