22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਦਫ਼ਤਰ ਦਾ ਤਿੰਨ ਘੰਟਿਆਂ ਲਈ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 06-02-2026
ਭਿੱਖੀਵਿੰਡ, 5 ਫਰਵਰੀ (ਬੌਬੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕੇ.ਐੱਮ.ਐੱਮ. ਦੇ ਸੱਦੇ 'ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਤੇ ਜ਼ੋਨ ਸੈਣ ਭਗਤ ਵਲਾੋ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹਿਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦੇ ਭਿੱਖੀਵਿੰਡ ਵਿਖੇ ਸਥਿਤ ਦਫਤਰ ਦਾ ਤਿੰਨ ਘੰਟਿਆਂ ਲਈ ਘਿਰਾਓ ਕਰਕੇ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਦਿਲਬਾਗ ਸਿੰਘ ਪਹੂਵਿੰਡ, ਪਰਮਜੀਤ ਸਿੰਘ ਛੀਨਾ ਨੇ ਕਿਹਾ ਕਿ ਅੱਤ ਦੀ ਠੰਡ ਵਿਚ ਧਰਨੇ ਲਾਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ, ਪਰ ਸਰਕਾਰ ਵਲੋਂ ਬਾਰ-ਬਾਰ ਵਾਅਦੇ ਕਰਕੇ ਮੁੱਕਰਨ ਕਾਰਨ ਸਰਕਾਰ ਨੂੰ ਯਾਦ ਦਵਾਉਣ ਲਈ ਧਰਨੇ ਲਗਾਉਣੇ ਪੈਂਦੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਮੋਰਚੇ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਜਬਰ ਨਾਲ ਉਠਾ ਦਿੱਤਾ ਅਤੇ ਉੱਥੇ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ, ਟਰਾਲੀਆਂ, ਸਿਲੰਡਰ, ਖਾਣ ਵਾਲਾ ਸਮਾਨ ਟੈਂਟ ਆਦਿ ਨੂੰ ਸਰਕਾਰ ਵਲੋਂ ਖ਼ਰਾਬ ਕਰ ਦਿੱਤਾ ਗਿਆ | ਜਦ ਕਿਸਾਨਾਂ ਵਲੋਂ ਇਸ ਭੈੜੇ ਵਰਤਾਰੇ ਦਾ ਹਿਸਾਬ ਲੈਣ ਲਈ ਵਾਰ-ਵਾਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਰਹੀ ਸਰਕਾਰ ਨੂੰ ਨੀਂਦ ਵਿਚੋਂ ਉਠਾਉਣ ਲਈ ਕਿਸਾਨ ਰੇਲਾ ਦੀਆਂ ਪੱਟੜੀਆਂ ਤੇ ਚੜ ਗਏ ਤੇ ਫਿਰ ਸਰਕਾਰ ਵਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਪੱਤਰ ਦਿੱਤਾ ਪਰ ਸਰਕਾਰ ਇਸ ਸੱਦੇ ਪੱਤਰ ਤੋਂ ਵੀ ਭੱਜ ਗਈ | ਮੀਟਿੰਗ ਵਾਲੀ ਜਗ੍ਹਾ ਤੇ ਬੁਲਾ ਕੇ ਸਰਕਾਰ ਦੇ ਨੁਮਾਇੰਦੇ ਉਥੋਂ ਗੈਰ ਹਾਜਰ ਰਹੇ ਤੇ ਇਸਦੇ ਵਿਰੋਧ ਵਿਚ ਕੇ.ਐੱਮ.ਐੱਮ. ਦੇ ਸੱਦੇ ਤੇ ਤਮਾਮ ਜਥੇਬੰਦੀਆਂ ਵਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਤੇ ਦਫ਼ਤਰਾਂ ਦੇ ਘਿਰਾਓ ਦਾ ਅੱਜ ਪ੍ਰੋਗਰਾਮ ਦਿੱਤਾ ਗਿਆ ਸੀ, ਜਿਸਨੂੰ ਜਥੇਬੰਦੀ ਦੇ ਹੁਕਮ ਅਨੁਸਾਰ ਇੰਨ ਬਿੰਨ ਲਾਗੂ ਕੀਤਾ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਸ਼ੰਭੂ ਖਨੌਰੀ ਬਾਰਡਰ 'ਤੇ ਹੋਏ ਨੁਕਸਾਨ ਦੀ ਭਰਭਾਈ ਕਰੇ, ਚਿੱਪ ਵਾਲੇ ਮੀਟਰਾਂ ਤੇ ਆਪਣਾ ਸਟੈਂਡ ਸਪੱਸ਼ਟ ਕਰੇ, ਹੜ੍ਹਾਂ ਦਾ ਮੁਆਵਜਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ, ਅਮਰੀਕਾ ਨਾਲ ਹੋਇਆ ਸਮਝੌਤਾ ਰੱਦ ਕਰੋ | ਕਿਸਾਨ ਆਗੂਆ ਨੇ ਦੱਸਿਆ ਕਿ ਅਮਰੀਕਾ ਨਾਲ ਹੋਇਆ ਸਮਝੌਤਾ ਕਿਸਾਨਾਂ ਦੇ ਨਾਲ-ਨਾਲ ਹਰੇਕ ਵਰਗ ਲਈ ਮਾਰੂ ਸਾਬਤ ਹੋਵੇਗਾ | ਇਸ ਮੌਕੇ ਨਿਸਾਨ ਸਿੰਘ ਮਾੜੀਮੇਘਾ, ਹਰਪ੍ਰੀਤ ਸਿੰਘ ਭੁੱਚਰ, ਸੁੱਚਾ ਸਿੰਘ ਵੀਰਮ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆ ਮੰਗਾ ਨਹੀਂ ਮੰਨਦੀ 'ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰ ਕੇਵਲ ਤੇ ਕੇਵਲ ਭਗਵੰਤ ਮਾਨ ਦੀ 'ਆਪ' ਸਰਕਾਰ ਹੋਵੇਗੀ | ਇਸ ਮੌਕੇ ਸੁਖਪਾਲ ਸਿੰਘ ਦੋਦੇ, ਅਜ਼ਮੇਰ ਸਿੰਘ ਅਮੀਸ਼ਾਹ, ਹਰਪਾਲ ਸਿੰਘ ਕਲਸੀਆਂ , ਮਾਨ ਸਿੰਘ ਮਾੜੀਮੇਘਾ , ਸਤਨਾਮ ਸਿੰਘ ਮਨਿਹਾਲਾ, ਗੁਰਨਾਮ ਸਿੰਘ ਮੱਖੀ ਕਲਾਂ, ਪੂਰਨ ਸਿੰਘ ਮੱਦਰ, ਰਣਜੀਤ ਸਿੰਘ ਚੀਮਾ, ਹੀਰਾ ਸਿੰਘ ਮੱਦਰ, ਹਰਭਜਨ ਸਿੰਘ ਕੱਚਾ ਪੱਕਾ, ਕੰਵਲਜੀਤ ਸਿੰਘ ਪਹੂਵਿੰਡ, ਕੁਲਜੀਤ ਸਿੰਘ ਛੀਨਾ, ਸੁਖਵੰਤ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਭੁੱਚਰ, ਡਾ. ਸਤਵਿੰਦਰ ਸਿੰਘ ਸਰਾਂ, ਲਖਵਿੰਦਰ ਸਿੰਘ ਕਸੇਲ, ਗੁਰਵਿੰਦਰ ਸਿੰਘ ਗਹਿਰੀ, ਰਾਮ ਸਿੰਘ ਕਲਸ, ਜਸਵਿੰਦਰ ਸਿੰਘ ਛੀਨਾ, ਪ੍ਰੀਤਮ ਸਿੰਘ ਮੀਆਪੁਰ, ਜੈਮਲ ਸਿੰਘ , ਕਸ਼ਮੀਰ ਸਿੰਘ ਭੁੱਚਰ, ਨਰਿੰਦਰ ਸਿੰਘ ਭੁੱਚਰ, ਬਲਵੀਰ ਸਿੰਘ ਚੀਮਾ, ਰਸਾਲ ਸਿੰਘ ਅਮੀਰਕੇ, ਹਰਜਿੰਦਰ ਸਿੰਘ ਮੱਦਰ, ਅੰਗਰੇਜ਼ ਸਿੰਘ ਵਾਂ, ਬਿੱਕਰ ਸਿੰਘ ਮੱਖੀ ਕਲਾਂ, ਅਰੂੜ ਸਿੰਘ ਥੇਹ ਨੌਸ਼ਹਿਰਾ, ਬਘੇਲ ਸਿੰਘ ਖਾਲੜਾ, ਮਨਜੀਤ ਸਿੰਘ ਅਮੀਸ਼ਾਹ, ਬਲਵਿੰਦਰ ਸਿੰਘ ਦੋਦੇ ਆਦਿ ਕਿਸਾਨ ਆਗੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਵਿਚ ਔਜ਼ੀ ਹੱਬ ਅੱਜ ਵੀ ਸੂਬੇ ਭਰ 'ਚ ਮੋਹਰੀ ਅਗਲੀ ਖ਼ਬਰ ਬਲਾਕ ਭਿੱਖੀਵਿੰਡ ਵਿਚ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਦਾ ਦੂਜਾ ਬੈਚ ਸਮਾਪਤ
Ad Position 24