ਪੱਟੀ, 20 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਹਫਤਾਵਾਰੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ | ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਜਰਨਲ ਸਕੱਤਰ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰਾਂ ਦੀਆਂ ਸਾਮਰਾਜ ਅਤੇ ਕਾਰਪੋਰੇਟ ਦੀ ਘਰਾਣਿਆ ਪੱਖੀ ਨੀਤੀਆਂ ਹੋਣ ਕਾਰਨ ਪੰਜਾਬ ਅਤੇ ਦੇਸ਼ ਭਰ ਦੇ ਗਰੀਬ ਲੋਕ ਹੋਰ ਗਰੀਬ ਹੋਰ ਰਹੇ ਹਨ | ਲੋਕਾਂ ਦੇ ਟੈਕਸਾਂ ਦੇ ਧਨ ਦੀ ਦੁਰਵਰਤੋਂ ਕਰਕੇ ਸਿਆਸਤਦਾਨ ਅਤੇ ਕਾਰਪੋਰੇਟ ਘਰਾਣੇ ਅੰਤਾਂ ਦੇ ਅਮੀਰ ਹੋ ਰਹੇ ਹਨ | ਪੈਨਸ਼ਨਰ ਅਤੇ ਮੁਲਾਜ਼ਮ ਲੰਮੇ ਸਮੇਂ ਤੋਂ ਸਰਕਾਰ ਵਿਰੁੱਧ ਲੜ ਰਹੇ ਹਨ ਪੈਨਸ਼ਨਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ 16 ਫ਼ੀਸਦੀ ਡੀ.ਏ. ਦਿੱਤਾ ਜਾਵੇ ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ ਪੇ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ, 2.59 ਦਾ ਫੈਕਟਰ ਲਾਗੂ ਕੀਤਾ ਜਾਵੇ, ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕੀਤੇ ਜਾਣ ਅਮਰੀਕਾ ਨਾਲ ਕੀਤਾ ਵਪਾਰ ਸਮਝੌਤਾ ਲੋਕ ਮਾਰੂ ਹੈ, ਉਹ ਮੋਦੀ ਸਰਕਾਰ ਰੱਦ ਕਰੇ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਠੇਕਾ ਪ੍ਰਣਾਲੀ ਅਤੇ ਆਊਟਸੋਰਸ ਸਕੀਮਾਂ ਰੱਦ ਕੀਤੀਆਂ ਜਾਣ | ਮੀਟਿੰਗ ਨੂੰ ਸਤਪਾਲ ਸ਼ਰਮਾ, ਨਰਿੰਦਰ ਕੌਰ, ਹਰਭਜਨ ਸਿੰਘ, ਮੋਹਨ ਸਿੰਘ ਸੁਪਰਡੈਂਟ ਅਤੇ ਹੋਰ ਕਈ ਪੈਨਸ਼ਨਰ ਸਾਥੀਆਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਸੰਘਰਸ਼ ਦਾ ਹੈ, ਸਰਕਾਰ ਪੱਖੀ ਜਥੇਬੰਦੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਜਥੇਬੰਦੀਆਂ ਵਿਚ ਫੁੱਟ ਪਾ ਕੇ ਸਰਕਾਰ ਦੀ ਸੇਵਾ ਕਰਨ ਵਾਲਿਆਂ ਤੋਂ ਬਚ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਜੁੜਨ ਦੀ ਅਪੀਲ ਕੀਤੀ | ਮੀਟਿੰਗ ਵਿਚ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਚਾਨਣ ਸਿੰਘ, ਗੋਪਾਲ ਸਿੰਘ, ਨਿਰੰਜਨ ਸਿੰਘ, ਗਿਰਦਾਰੀ ਲਾਲ, ਰਾਜ ਸਿੰਘ, ਇੰਦਰਜੀਤ ਕੌਰ, ਗੁਰਮੀਤ ਸਿੰਘ ਮਾਨ, ਬਾਰਾ, ਬਿਕਰਮਜੀਤ ਸਿੰਘ, ਬੀਰ ਮਸੀਹ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਅਨੋਖ ਸਿੰਘ, ਪਰਗਟ ਸਿੰਘ ਸਰਹਾਲੀ, ਦੀਪ ਸਿੰਘ, ਦਰਸ਼ਨ ਅਤੇ ਹੋਰ ਹਾਜ਼ਰ ਸਨ | ਮੀਟਿੰਗ ਦੇ ਅੰਤ ਤੇ ਪ੍ਰਧਾਨ ਹਰਜਿੰਦਰ ਸਿੰਘ ਜੰਡ ਨੇ ਧੰਨਵਾਦ ਕੀਤਾ ਅਤੇ 26 ਫਰਵਰੀ ਨੂੰ ਲੋਕ ਘੋਲਾਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |