ਝਬਾਲ, 20 ਫਰਵਰੀ (ਸੁਖਦੇਵ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਵਲੋਂ ਚੋਣਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਐਮਾਂ ਕਲਾਂ ਤੋਂ ਪ੍ਰਧਾਨ ਮੰਗਲ ਸਿੰਘ ਨੂੰ ਇਕਾਈ ਦੀ ਜਿੰਮੇਵਾਰੀ ਸੌਂਪੀ ਗਈ | ਕਿਸਾਨ, ਮਜ਼ਦੂਰ, ਨੌਜਵਾਨ, ਬੀਬੀਆਂ ਵੱਡੇ ਪੱਧਰ ਤੇ ਮੈਂਬਰ ਬਣੇ, ਜ਼ੋਨ ਬਾਬਾ ਦੀਪ ਸਿੰਘ ਜੀ ਦੇ ਆਗੂਆਂ ਦੀ ਅਗਵਾਈ ਹੇਠ ਤਿੰਨ ਸਾਲ ਪੂਰੇ ਹੋਣ ਤੇ ਨਵੀਂ ਚੋਣ ਸੰਵਿਧਾਨ ਮੁਤਾਬਿਕ ਹੋਈ, ਨਵੀਂ ਟੀਮ ਵਿਚ 21 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ, ਜਿਸ ਵਿਚ ਅਨੇਕਾਂ ਹੀ ਨੌਜਵਾਨ ਮੈਂਬਰ ਸ਼ਾਮਿਲ ਹੋਏ, ਸਾਰੇ ਆਗੂਆਂ ਜਥੇਬੰਦੀ ਵਿਚ ਸ਼ਾਮਿਲ ਹੋਣ 'ਤੇ ਵਿਸ਼ਵਾਸ ਦਿਵਾਇਆ ਕਿ ਹਰ ਸੰਘਰਸ਼ ਵਿਚ ਹਿੱਸਾ ਲੈਣਗੇ | ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ, ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਮਨਜਿੰਦਰ ਸਿੰਘ ਗੋਹਲਵੜ, ਨਵਜੀਤ ਸਿੰਘ ਗੋਹਲਵੜ, ਬਲਜੀਤ ਸਿੰਘ ਰਟੌਲ ਨੇ ਕਿਹਾ ਕਿ ਜਥੇਬੰਦੀ ਦੇ ਵਿਧਾਨ ਮੁਤਾਬਿਕ ਇਕਾਈ ਦੀ ਚੋਣ ਤਿੰਨ ਸਾਲ ਬਾਅਦ ਹੋਣੀ ਹੁੰਦੀ ਹੈ, ਇਸ ਅਮਲ ਤਹਿਤ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ, ਹਰੇਕ ਮੋਰਚੇ ਦੀ ਤਿਆਰੀ ਲਈ ਵੱਧ ਤੋਂ ਵੱਧ ਫੰਡ ਇਕੱਠੇ ਕੀਤੇ ਜਾਣ, ਜੋ ਜ਼ਰੂਰਤ ਪੈਣ ਸਮੇਂ ਵਰਤਿਆ ਜਾ ਸਕੇ | ਜਥੇਬੰਦੀ ਵਲੋਂ ਅਟੱਲ ਫੈਸਲਾ ਕੀਤਾ ਹੋਇਆ ਹੈ ਕਿ ਪਿੰਡਾਂ ਵਿਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਨਵੀਆਂ ਬਣੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਜਥੇਬੰਦੀ ਵਲੋਂ ਆਉਣ ਵਾਲੇ ਐਕਸ਼ਨਾਂ ਲਈ ਤਿਆਰ ਰਹਿਣ ਲਈ ਕਿਹਾ | ਇਸ ਮੌਕੇ ਪਿੰਡ ਐਮਾ ਕਲਾਂ ਤੋਂ ਗੁਰਮੀਤ ਸਿੰਘ, ਰਣਜੀਤ ਸਿੰਘ ਐਮਾਂ ਕਲਾਂ, ਫੌਜੀ ਤਲਵਿੰਦਰ ਸਿੰਘ ਐਮਾਂ ਕਲਾਂ, ਜਰਮਨ ਸਿੰਘ ਐਮਾਂ ਕਲਾਂ, ਅਜੀਤ ਸਿੰਘ ਐਮਾਂ ਕਲਾਂ, ਕਰਤਾਰ ਸਿੰਘ ਐਮਾ ਕਲਾਂ, ਸੁਖਦੇਵ ਸਿੰਘ ਐਮਾਂ ਕਲਾਂ, ਸਤਨਾਮ ਸਿੰਘ ਐਮਾ ਕਲਾਂ, ਡਾ. ਬੋਹੜੂ ਆਦਿ ਆਗੂ ਹਾਜ਼ਰ ਹੋਏ |