15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

18ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਕੱਲ੍ਹ- ਚੇਅਰਮੈਨ ਰਣਜੀਤ ਸਿੰਘ

Ad Position 21
No active advertisement
ਅਜੀਤ ਡੈਸਕ 21-02-2026
ਬਾਬਾ ਬਕਾਲਾ ਸਾਹਿਬ, 20 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਵਿਧਾਇਕ ਸ: ਮਨਜੀਤ ਸਿੰਘ ਮੰਨਾ ਦੇ ਸਤਿਕਾਰਤ ਪਿਤਾ ਮਾਸਟਰ ਮਹਿੰਦਰ ਸਿੰਘ ਮੀਆਂਵਿੰਡ ਦੀ ਯਾਦ ਵਿਚ 22 ਫ਼ਰਵਰੀ ਨੂੰ , ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਾਲਾਨਾ ਖੇਡ ਮੇਲੇ ਮੌਕੇ 18ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ | ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਪੁੱਜ ਕੇ ਮਰੀਜ਼ਾਂ ਦੀਆਂ ਅੱਖਾਂ ਦੀ ਚੈੱਕਅੱਪ ਕਰੇਗੀ ਅਤੇ ਲੋੜਵੰਦਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਮੀਆਂਵਿੰਡ ਸਾ: ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਹੈ ਕਿ ਇਸ ਮੌਕੇ 300 ਮਰੀਜਾਂ ਨੂੰ ਫ੍ਰੀ ਐਨਕਾਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਸਮੂਹ ਲੋੜਵੰਦਾਂ ਨੂੰ ਅਪੀਲ ਕੀਤੀ ਹੈ ਕਿ ਇਸ ਲੱਗ ਰਹੇ ਫ੍ਰੀ ਮੈਡੀਕਲ ਕੈਂਪ ਦਾ ਲਾਭ ਉਠਾਉਣ | ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਹੈਪੀ ਖੱਖ, ਪਿੰਦਰ ਦੌਲੋ ਨੰਗਲ, ਰਵੀ ਟਪਿਆਲਾ, ਡਿੱਪੀ ਮੀਆਂਵਿੰਡ ਬਲਵਿੰਦਰ ਸਿੰਘ ਬਾਬਾ ਬਕਾਲਾ, ਪੰਮਾ ਛਾਪਿਆਂਵਾਲੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ... ਅਗਲੀ ਖ਼ਬਰ ਤਰਨ ਤਾਰਨ ਸ਼ਹਿਰ 'ਚ ਸਾਫ਼-ਸਫ਼ਾਈ ਅਤੇ ਸੀਵਰੇਜ ਸਿਸਟਮ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ
Ad Position 24