15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ

Ad Position 21
No active advertisement
ਅਜੀਤ ਡੈਸਕ 21-02-2026
ਬਾਬਾ ਬਕਾਲਾ ਸਾਹਿਬ, 20 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਏਜੰਡਾ ਪੜ੍ਹਕੇ ਸੁਣਾਇਆ | ਇਸ ਮੌਕੇ ਸਭ ਤੋਂ ਪਹਿਲਾਂ ਵਿਛੜ ਚੁੱਕੇ ਸਾਥੀ ਸ: ਜੋਗਿੰਦਰ ਸਿੰਘ ਅਠੌਲਾ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਅਠੌਲਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਉਪਰੰਤ ਸ: ਪੂਰਨ ਸਿੰਘ ਸੰਧੂ ਠੱਠੀਆਂ ਮੀਤ ਪ੍ਰਧਾਨ, ਮੱਖਣ ਸਿੰਘ ਭੈਣੀਵਾਲਾ, ਡਾ: ਕੁਲਵੰਤ ਸਿੰਘ ਬਾਠ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਚੇਅਰਮੈਨ ਕੁਲਵੰਤ ਸਿੰਘ ਮੱਲ੍ਹੀ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਟਾਲ ਮਟੋਲ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਟਾਲ ਮਟੋਲ ਨੀਤੀ ਬੰਦ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ 2.59 ਦਾ ਫੈਕਟਰ ਲਾਗੂ ਕਰਨ, 13% ਡੀ.ਏ. ਦੀਆਂ ਕਿਸ਼ਤਾਂ ਬਕਾਏ ਸਮੇਤ ਦੇਣ, ਪਤੀ-ਪਤਨੀ ਦੋਵਾਂ ਨੂੰ ਸਫਰੀ ਭੱਤਾ ਦੇਣ, ਮੈਡੀਕਲ ਭੱਤਾ 2500 ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ 'ਚ 20% ਵਾਧਾ ਕਰਨ, ਆਪਸ਼ਨ ਦੇਣ ਦੀ ਸ਼ਰਤ ਖਤਮ ਕਰਨ, ਬੈਂਕਾਂ ਵਿਚ ਪੈਨਸ਼ਨਰਾਂ ਲਈ ਵੱਖਰਾ ਕਾਊਾਟਰ ਬਣਾਉਣ, ਸੀਨੀਅਰ ਸਿਟੀਜਨ ਨੂੰ ਪੈਨਸ਼ਨਾਂ ਨੂੰ ਇਨਕਮ ਟੈਕਸ ਤੋਂ ਛੋਟ ਦੇਣ ਅਤੇ ਬੱਸ ਕਿਰਾਏ 'ਚ ਰਿਆਇਤ ਦੇਣ ਦੀ ਮੰਗ ਕੀਤੀ | ਇਸ ਮੌਕੇ ਗੁਰਚਰਨ ਸਿੰਘ ਰਈਆ, ਮ: ਮਨਜੀਤ ਸਿੰਘ ਵੱਸੀ, ਰਘਬੀਰ ਸਿੰਘ, ਜੋਗਿੰਦਰ ਸਿੰਘ ਰਈਆ, ਸੁਰਜੀਤ ਸਿੰਘ ਰਈਆ, ਪਰਮਜੀਤ ਸਿੰਘ ਸੱਲ੍ਹਣ, ਗਿਆਨ ਸਿੰਘ ਨੰਗਲੀ, ਰਾਜ ਕੁਮਾਰ ਪਟਵਾਰੀ, ਬਲਦੇਵ ਸਿੰਘ ਸੋਢੀ, ਹਰਸ਼ਰਨ ਸਿੰਘ ਬੁਤਾਲਾ, ਅਵਤਾਰ ਸਿੰਘ ਪੱਡਾ, ਮਾਸਟਰ ਕਰਨੈਲ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ ਭੈਣੀ ਬਦੇਸ਼ਾ, ਦਵਿੰਦਰ ਸਿੰਘ ਕੰਬੋ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਟਰੇਡ ਸਮਝੌਤੇ ਦੇ ਵਿਰੁੱਧ ਕਾਂਗਰਸੀ ਆਗੂਆਂ ਨੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਭੇਜਿਆ ਮੈਮੋਰ... ਅਗਲੀ ਖ਼ਬਰ 18ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਕੱਲ੍ਹ- ਚੇਅਰਮੈਨ ਰਣਜੀਤ ਸਿੰਘ
Ad Position 24