ਅਟਾਰੀ ਸਰਹੱਦ, (ਅੰਮਿ੍ਤਸਰ) 22 ਫ਼ਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਸੱਤਵਾਂ ਹਾਕੀ ਤੇ ਫੁੱਟਬਾਲ ਟੂਰਨਾਮੈਂਟ ਉਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਖੇ ਕੈਮੀ ਢਿੱਲੋਂ ਤੇ ਜੁਗਨ ਜਰਮਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਟੂਰਨਾਮੈਂਟ ਵਿਚ ਪੰਜਾਬ ਦੇ ਵੱਖ-ਵੱਖ ਹਾਕੀ ਫੁੱਟਬਾਲ ਕਲੱਬਾਂ ਦੀਆਂ ਟੀਮਾਂ ਵਲੋਂ ਸ਼ਮੂਲੀਅਤ ਕੀਤੀ ਗਈ ਟੂਰਨਾਮੈਂਟ ਦੀ ਸ਼ੁਰੂਆਤ ਪਹਿਲੇ ਦਿਨ ਅੰਮਿ੍ਤਸਰ ਤੋਂ ਸੰਸਦ ਸਰ ਗੁਰਜੀਤ ਸਿੰਘ ਔਜਲਾ, ਜਸਵਿੰਦਰ ਸਿੰਘ ਸੰਧੂ ਨੌਸ਼ਹਿਰਾ ਢਾਲਾ, ਸਰਪੰਚ ਮਨਬੀਰ ਸਿੰਘ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ | ਅੱਜ ਟੂਰਨਾਮੈਂਟ ਦੇ ਆਖਰੀ ਦਿਨ ਤੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਦਿਲਰਾਜ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਮਰਿਹਾਣਾ ਐੱਮ. ਡੀ., ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਡਾ. ਭੁਪਿੰਦਰ ਸਿੰਘ ਮਹਾਰਾਣਾ, ਰਮਨ ਬਖਸ਼ੀ, ਅਜੇਪਾਲ ਸਿੰਘ ਢਿੱਲੋਂ ਗੰਡੀਵਿੰਡ, ਸਰਪੰਚ ਹਰਪ੍ਰੀਤ ਸਿੰਘ ਹੈਪੀ ਅਟਾਰੀ, ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ, ਅਜਮੇਰ ਸਿੰਘ ਘਰਿੰਡੀ, ਗੋਲਡੀ ਅਟਾਰੀ ਵਲੋਂ ਸਾਂਝੇ ਤੌਰ 'ਤੇ ਸ਼ਮੂਲੀਅਤ ਕਰਕੇ ਖਿਡਾਰੀਆਂ ਦੀ ਹੌਸਲਾ ਹਾਫਜਾਈ ਕੀਤੀ ਗਈ | ਹਾਕੀ ਦੇ ਫਾਈਨਲ ਮੈਚ ਵਿਚ ਲੈਹਰਕਾ ਦੀ ਹਾਕੀ ਟੀਮ ਨੇ ਅਟਾਰੀ ਦੀ ਹਾਕੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਤੇ ਫੁੱਟਬਾਲ ਵਿਚ ਕਸੇਲ ਦੀ ਫੁੱਟਬਾਲ ਟੀਮ ਨੇ ਅਟਾਰੀ ਦੀ ਫੁੱਟਬਾਲ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਜੇਤੂ ਟੀਮਾਂ ਨੂੰ ਕੈਮੀ ਢਿੱਲੋਂ, ਜੁਗਨ ਫਰਾਂਸ, ਲਾਲੀ ਰਣੀਕੇ ਸਮੇਤ ਪ੍ਰਬੰਧਕਾਂ ਦੇ ਵਿਚ ਮੇਰਾ ਪਿੰਡ ਮੇਰੀ ਸ਼ਾਨ ਸਮੂਹ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ 41000 ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 31000 ਇਨਾਮ ਤੇ ਯਾਦਗਾਰੀ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਹਾਕੀ ਫੁਟਬਾਲ ਮੈਚਾਂ ਵਿਚ ਬੈਸਟ ਪਲੇਅਰ ਚੁਣੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜੇ. ਈ. ਗੁਰਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਹੈਪੀ ਅਟਾਰੀ, ਹਰਯੋਧਬੀਰ ਸਿੰਘ ਅਟਾਰੀ, ਮੈਂਬਰ ਸ਼ੁਬੇਗ ਸਿੰਘ, ਹਰਭਜਨ ਸਿੰਘ ਭੱਜੀ, ਮਾ: ਹਰਜਿੰਦਰ ਸਿੰਘ ਅਟਾਰੀ, ਅਜਮੇਰ ਸਿੰਘ ਘਰਿੰਡੀ, ਜੈਪਾਲ ਸਿੰਘ ਹਰਦੋ ਰਤਨ, ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਸ਼ਮਸ਼ੇਰ ਸਿੰਘ, ਮੈਂਬਰ ਗੁਰਸਾਹਿਬ ਸਿੰਘ, ਮੈਂਬਰ ਸੁੱਖਾ ਲਹੌਰੀਆ, ਮੈਂਬਰ ਮੋਹਨ ਸਿੰਘ, ਮਾ: ਰਾਜਵਿੰਦਰ ਸਿੰਘ ਰਾਜਾ ਰਣਗੜ, ਹਾਕੀ ਕੋਚ ਅਮਰਜੀਤ ਸਿੰਘ ਸ਼ਿੰਦਾ, ਹਾਕੀ ਕੋਚ ਗੁਰਪ੍ਰੀਤ ਸਿੰਘ ਗੋਪੀ ਸਮੇਤ ਸਮੂਹ ਪਿੰਡ ਵਾਸੀ ਤੇ ਮੇਰਾ ਪਿੰਡ ਮੇਰੀ ਸ਼ਾਨ ਅਟਾਰੀ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |