28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁ: ਬੁੰਗਾ ਸਾਹਿਬ ਸਠਿਆਲਾ ਵਿਖੇ 5 ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 23-02-2026
ਸਠਿਆਲਾ, 22 ਫਰਵਰੀ (ਜਗੀਰ ਸਿੰਘ ਸਫਰੀ)-ਛੇਵੇਂ ਪਾਤਿਸ਼ਾਹ ਹਰਿਗੋਬਿੰਦਰ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਗੁ: ਬੁੰਗਾ ਸਾਹਿਬ ਸਠਿਆਲਾ ਵਿਖੇ 5 ਰੋਜ਼ਾ ਮੁਫਤ ਮੈਡੀਕਲ ਕੈਂਪ ਸਮਾਜ ਸੇਵਕ ਹਰਦੀਪ ਸਿੰਘ ਬਿਟੂ ਸ਼ਾਹ ਦੀ ਅਗਵਾਈ 'ਚ ਲਗਾਏ ਕੈਂਪ ਦਾ ਉਦਘਾਟਨ ਗੁ: ਬੁੰਗਾ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਸਮਾਜ ਸੇਵਕ ਬਿਟੂ ਸ਼ਾਹ ਨੇ ਦੱਸਿਆ ਹੈ ਕਿ ਡਾਕਟਰਾਂ ਦੀ ਮਾਹਿਰ ਟੀਮ ਵਲੋਂ ਹੱਡੀਆਂ, ਡਿਸਕ, ਸਰਵਾਈਕਲ, ਬਲੌਕ ਨਸਾਂ, ਅੱਖ, ਨੱਕ, ਕੰਨ, ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੁਫਤ ਦਵਾਈ ਦਿੱਤੀ ਜਾਵੇਗੀ | ਇਸ ਮੌਕੇ ਡਾ. ਕੁਲਦੀਪ ਸਿੰਘ, ਡਾ. ਬਲਜੀਤ ਸਿੰਘ ਭੱਟੀ, ਡਾ. ਬਲਦੇਵ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਗੁਰਿੰਦਰਬੀਰ ਸਿੰਘ, ਡਾ. ਹਰਦੀਪ ਸਿੰਘ ਖਿਦੋਵਾਲੀ, ਪਿ੍ੰ: ਨਵਤੇਜ ਸਿੰਘ ਬੱਲ, ਸਤਬੀਰ ਸਿੰਘ, ਗੁਰਮੁੱਖ ਸਿੰਘ ਇਟਲੀ, ਜਸਪਾਲ ਸਿੰਘ ਲਾਲੀ, ਕਰਮਜੀਤ ਸਿੰਘ ਘੁੰਮਣ, ਗੁਰਪ੍ਰਤਾਪ ਸਿੰਘ ਯੂ. ਐੱਸ. ਏ. ਕੁਲਦੀਪ ਸਿੰਘ ਫੌਜੀ, ਪਰਮਬੀਰ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ, ਮੱਖਣ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਕੁਲਬੀਰ ਸਿੰਘ ਫੌਜੀ, ਰਣਜੀਤ ਸਿੰਘ ਜੀਤਾ, ਸਰਬਜੀਤ ਸਿੰਘ ਆੜ੍ਹਤੀ, ਬਲਦੇਵ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਬਾਬਾ ਸੁੱਚਾ ਸਿੰਘ, ਰਵਿੰਦਰਪਾਲ ਸਿੰਘ, ਜਗਮੋਹਨ ਸਿੰਘ, ਸਤਨਾਮ ਸਿੰਘ ਬੱਲ, ਬਲਜਿੰਦਰ ਸਿੰਘ, ਗੁਰਮੇਲ ਸਿੰਘ, ਜਗੀਰ ਸਿੰਘ, ਸੁਖਜਿੰਦਰ ਸਿੰਘ, ਜੋਤੀ ਬੱਲ, ਅਮਨਾ ਬੱਲ, ਬਚਨ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ: ਸ਼ਾਮ ਸਿੰਘ ਅਟਾਰੀ ਸੱਤਵਾਂ ਹਾਕੀ, ਫੁੱਟਬਾਲ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਸ: ਮਜੀਠੀਆ ਦੇ ਧਾਕੜ ਪ੍ਰਚਾਰ ਨੇ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉਡਾਈ-ਠੇਕੇਦਾ...
Ad Position 24