23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 24-02-2026
ਤਰਨ ਤਾਰਨ, 23 ਫਰਵਰੀ (ਇਕਬਾਲ ਸਿੰਘ ਸੋਢੀ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼ਕਤੀ ਸ਼ਰਮਾ ਦੇ ਗ੍ਰਹਿ ਤਰਨ ਤਾਰਨ ਵਿਖੇ ਹੋਈ | ਮੀਟਿੰਗ 'ਚ ਵਾਰਡ ਨੰਬਰ 20 ਦੇ ਕੌਂਸਲਰ ਸੂਰਜ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਅਤੇ ਮੈਡਮ ਹਰਸ਼ਰਨਜੀਤ ਸ਼ਰਮਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਤੇ ਸੀਮਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਜ਼ਿਲ੍ਹਾ ਤਰਨ ਤਾਰਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਲਗਵਾਈ | ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਅਸ਼ੋਕ ਭਾਰਗਵ ਜੋਤਸ਼ੀ ਬੰਡਾਲੇ ਵਾਲੇ ਸੰਚਾਲਕ ਸ੍ਰੀ ਸ਼ਨੀਧਾਮ ਮੰਦਰ ਗੋਇੰਦਵਾਲ ਰੋਡ ਤਰਨ ਤਾਰਨ ਨੂੰ ਇਸ ਸਭਾ ਦਾ ਉਪ ਚੇਅਰਮੈਨ ਬਣਾਇਆ ਜਾਵੇ | ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਕਿ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਇੱਛਾਧਾਮ ਸ਼ਨੀ ਮੰਦਰ ਗੋਇੰਦਵਾਲ ਰੋਡ ਤਰਨ ਤਾਰਨ ਵਿਖੇ ਇਸ ਜ਼ਿਲ੍ਹੇ ਦੇ ਸਵ: ਵੈਦ ਪੰਡਿਤ ਸ੍ਰੀ ਕਾਂਸ਼ੀ ਰਾਮ ਸ਼ਰਮਾ 24ਵੀਂ ਬਰਸੀ ਨੂੰ ਸਮਰਪਿਤ ਬ੍ਰਾਹਮਣ ਜਾਗ੍ਰਤੀ ਦਿਵਸ ਦੇ ਤੌਰ 'ਤੇ ਮਨਾਇਆ ਜਾਵੇ | ਇਸ ਦਿਨ ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਦੀ ਸ਼ੁਰੂਆਤ ਮੌਕੇ ਜੋਤੀ ਪੁਰੀ (ਭਜਨ ਗਾਇਕਾ) ਦੀ ਟੀਮ ਦੁਆਰਾ ਸ੍ਰੀ ਸੁੰਦਰ ਕਾਂਡ ਦਾ ਪਾਠ ਨਾਲ ਕੀਤੀ ਜਾਵੇਗੀ | ਪਾਠ ਦੇ ਭੋਗ ਉਪਰੰਤ ਪਰਸ਼ੂਰਾਮ ਚਾਲੀਸਾ ਦਾ ਉਚਾਰਣ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਭਗਵਾਨ ਪਰਸ਼ੂਰਾਮ ਦੀ ਆਰਤੀ ਹੋਵੇਗੀ | ਆਰਤੀ ਉਪਰੰਤ ਮੁੱਖ ਮਹਿਮਾਨਾਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਇਸ ਸਭਾ ਦੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸ਼ਕਤੀ ਸ਼ਰਮਾ ਦੁਆਰਾ ਲਿਖੀ ਪੁਸਤਕ 'ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਚਰਿੱਤਰ' ਦੇ ਨਵੇਂ ਐਡੀਸ਼ਨ ਦੀ ਕਾਪੀ ਬ੍ਰਾਹਮਣ ਪਰਿਵਾਰਾਂ ਦੇ ਗਿਆਨ ਵਿਚ ਵਾਧਾ ਕਰਨ ਲਈ ਰਿਲੀਜ਼ ਕੀਤੀ ਜਾਵੇਗੀ | ਮੀਟਿੰਗ 'ਚ ਚੇਅਰਮੈਨ ਚਰਨਜੀਤ ਸ਼ਰਮਾ ਕੈਰੋਂ ਵਾਲੇ, ਹਰਵਿੰਦਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ, ਬਲਦੇਵ ਰਾਜ ਸ਼ਰਮਾ ਪੱਧਰੀ ਵਾਲੇ ਮੀਤ ਪ੍ਰਧਾਨ, ਚਾਚਾ ਕਿਸ਼ਨ ਦੇਵ ਤੇਜਪਾਲ, ਵਿਜੇ ਜੋਸ਼ੀ ਪ੍ਰਧਾਨ ਬਲਾਕ ਨੌਸ਼ਹਿਰਾ ਪਨੂੰਆਂ, ਰਾਜ ਕੁਮਾਰ ਭਾਰਦਵਾਜ, ਚਰਨਜੀਤ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ, ਵਿਜੇ ਜੋਸ਼ੀ, ਰਵੀ ਦੇਵਗਨ, ਅਕਾਸ਼ ਜੋਸ਼ੀਸ ਸੰਜੀਵ ਸ਼ਰਮਾ ਕੈਰੋਂ ਵਾਲੇ, ਰਾਮ ਗੋਪਾਲ ਜੋਸ਼ੀ, ਬਾਊ ਬਸੰਤ ਲਾਲ ਟਰਾਂਸਪੋਰਟ, ਰਵਿੰਦਰ ਕੱਕੜ, ਸੁਖਵੰਤ ਸਿੰਘ ਲੂਥਰਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਅਗਲੀ ਖ਼ਬਰ ਉਜਵਲਾ ਸਕੀਮ ਤਹਿਤ ਲੋਕਾਂ ਨੂੰ ਮੁਫ਼ਤ ਗੈਸ ਸਿਲੰਡਰ ਦਿਵਾਉਣ ਲਈ ਕੈਂਪ ਲਗਾ ਕੇ ਫਾਰਮ ਭਰੇ <br/>
Ad Position 24