ਗੋਇੰਦਵਾਲ ਸਾਹਿਬ, 23 ਫਰਵਰੀ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਤੀਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਮੌਕੇ ਗੁਰਦੁਆਰਾ ਦਮਦਮਾ ਸਹਿਬ ਦੇ ਰਸੀਵਰ ਪਰਮਜੀਤ ਸਿੰਘ ਮੁੰਡਾਪਿੰਡ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਲਾਨਾ ਮੇਲਾ 14 ਤੇ 15 ਮਾਰਚ ਦਿਨ ਸ਼ਨੀਵਾਰ, ਐਤਵਾਰ ਨੂੰ ਬਾਬਾ ਘੋਲਾ ਸਿੰਘ ਸੰਪਰਦਾਇ ਸਰਹਾਲੀ ਸਾਹਿਬ, ਜਥੇਦਾਰ ਬਾਬਾ ਭੀਮ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਭਾਵਨਾ ਨਾਲ ਮਨਾਇਆ ਜਾਵੇਗਾ | 13 ਮਾਰਚ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਹਨਾਂ ਦੇ 15 ਮਾਰਚ ਦਿਨ ਐਤਵਾਰ ਨੂੰ ਭੋਗ ਪੈਣ ਉਪਰੰਤ ਖੁੱਲੇ੍ਹ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨ ਜਥੇ, ਕਥਾਵਾਚਕ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਜਸ ਸੁਣਾ ਕੇ ਨਿਹਾਲ ਕਰਨਗੇ | ਇਸ ਮੌਕੇ ਕਬੱਡੀ ਦੇ ਮੈਚ ਕਰਵਾਏ ਜਾਣਗੇ | ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀਆਂ ਰਸਦਾਂ ਪੁੱਜ ਦੀਆਂ ਕਰਕੇ ਅਤੇ ਗੁਰੂ ਘਰ ਹਾਜ਼ਰੀਆਂ ਭਰ ਕੇ ਅਸੀਸਾਂ ਪ੍ਰਾਪਤ ਕਰੋ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਜਥੇਦਾਰ ਪੇ੍ਰਮ ਸਿੰਘ ਪੰਨੂੰ, ਸ਼ੇਰ ਸਿੰਘ ਸਰਪੰਚ ਭੂਰਾ ਕੋਹਨਾ, ਮੈਂਬਰ ਹਰਦੀਪ ਸਿੰਘ ਖੱਖ, ਸਾਬਕਾ ਮੈਨੇਜ਼ਰ ਦਵਿੰਦਰ ਸਿੰਘ, ਲਖਵਿੰਦਰ ਸਿੰਘ ਸਰਪੰਚ ਹੰਸਾਵਾਲ, ਰਵਜੀਤ ਸਰਪੰਚ ਹੰਸਾਂਵਾਲ, ਸੁਖਵਿੰਦਰ ਸਿੰਘ ਧਾਲੀਵਾਲ, ਕਸ਼ਮੀਰ ਸਿੰਘ ਚੈਅਰਮੈਨ ਪਿੰਡੀਆ, ਹਰਭਜਨ ਸਿੰਘ ਰਠੋਰ, ਵਰਿੰਦਰ ਸਿੰਘ ਜੋਤੀ, ਰੁਪਿੰਦਰ ਸਿੰਘ ਲਾਹੌਰੀਆ, ਗੁਰਵਿੰਦਰ ਸਿੰਘ ਮੀਤ ਮੈਨੇਜਰ, ਸਰਬਜੀਤ ਸਿੰਘ ਗ੍ਰੰਥੀ, ਅਮਰਜੀਤ ਸਿੰਘ ਨੰਬਰਦਾਰ ਯੂਥ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਉਘੇ ਸਮਾਜ ਸੇਵੀ ਸੁਖਵਿੰਦਰ ਸਿੰਘ ਧਾਲੀਵਾਲ, ਮੀਤ ਮੈਨੇਜਰ ਗੁਵਿੰਦਰ ਸਿੰਘ ਜਿੰਦ, ਇੰਸਪੈਕਟਰ ਜਗਤਾਰ ਸਿੰਘ ਆਦਿ ਹਾਜ਼ਰ ਸਨ |