02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜਥੇਦਾਰ ਗੜਗੱਜ ਵਲੋਂ ਸਿੱਖ ਸਿਧਾਂਤਾਂ ਦੀ ਵਿਲੱਖਣਤਾ ਦਰਸਾਉਣ ਲਈ ਸਟੇਜ 'ਤੇ ਦਿੱਤਾ ਗਿਆ ਜਵਾਬ ਸ਼ਲਾਘਾਯੋਗ ਕਦਮ-ਸਿੱਖ ਪ੍ਰਚਾਰਕ <br/>

Ad Position 21
No active advertisement
ਅਜੀਤ ਡੈਸਕ 07-03-2026
ਖਾਲੜਾ, 6 ਮਾਰਚ (ਜੱਜਪਾਲ ਸਿੰਘ ਜੱਜ)-ਸਿੱਖ ਧਰਮ ਇਕ ਵਿਲੱਖਣ, ਨਿਆਰਾ ਅਤੇ ਨਿਵੇਕਲਾ ਧਰਮ ਹੈ | ਇਸ ਕੋਲ ਆਪਣਾ ਪੈਗੰਬਰ, ਆਪਣਾ ਗ੍ਰੰਥ, ਆਪਣੀ ਵਿਚਾਰਧਾਰਾ ਆਪਣੇ ਸਿਧਾਂਤ ਆਪਣੀ ਮਰਿਆਦਾ ਅਤੇ ਆਪਣੇ ਤਿਉਹਾਰ ਹਨ | ਇਸ ਨੂੰ ਕਿਸੇ ਕੋਲੋਂ ਵੀ ਕੁਝ ਉਦਾਹਰਣ ਲੈ ਕੇ ਆਪਣੀ ਮਹੱਤਤਾ ਦਰਸਾਉਣ ਦੀ ਲੋੜ ਨਹੀਂ ਹੈ | ਪਰ ਪਿਛਲੇ ਲੰਮੇ ਅਰਸੇ ਤੋਂ ਕੁਝ ਸੰਪਰਦਾਵਾਂ ਅਤੇ ਸਨਾਤਨੀ ਸੋਚ ਰੱਖਣ ਵਾਲੇ ਸਿੱਖੀ ਦੇ ਪਹਿਰਾਵੇ ਵਿਚ ਲੁਕੇ ਪ੍ਰਚਾਰਕਾਂ ਵਲੋਂ ਸਿੱਖੀ ਸਿਧਾਂਤਾਂ ਨੂੰ ਸਨਾਤਨੀ ਰੰਗਤ ਵਿਚ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਉੱਘੇ ਸਿੱਖ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ, ਭਾਈ ਨਿਰਮਲ ਸਿੰਘ ਸੁਰ ਸਿੰਘ, ਭਾਈ ਜਗਜੀਤ ਸਿੰਘ ਅਹਿਮਦਪੁਰ ਵਲੋਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖਾਲਸੇ ਦੀ ਜਨਮਭੂਮੀ ਕੇਸਗੜ੍ਹ ਸਾਹਿਬ ਦੇ ਸਥਾਨ 'ਤੇ ਸਜੇ ਹੋਏ ਦੀਵਾਨਾਂ ਅੰਦਰ ਇਕ ਪ੍ਰਚਾਰਕ ਵਲੋਂ ਹੋਲੀ ਅਤੇ ਇਸ ਦਿਨ ਤੇ ਲੋਕਾਂ ਉੱਤੇ ਸੁੱਟੇ ਜਾਂਦੇ ਕੱਚਘਰੜ ਰੰਗਾਂ ਨੂੰ ਗੁਰਮਤਿ ਆਸ਼ੇ ਅਨੁਸਾਰ ਸਿੱਧ ਕਰਨ ਦਾ ਯਤਨ ਕੀਤਾ ਗਿਆ ਉਸ ਤੋਂ ਕੁਝ ਪਲ ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਗੁਰਮਤਿ ਦੀ ਰੋਸ਼ਨੀ 'ਚ ਇਸ ਹੋਲੀ ਅਤੇ ਇਸ ਦਿਨ 'ਤੇ ਸੁੱਟੇ ਜਾਂਦੇ ਰੰਗਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਇਹਨਾਂ ਨੂੰ ਸਿੱਖ ਧਰਮ ਵਿੱਚ ਕੋਈ ਵੀ ਥਾਂ ਪ੍ਰਾਪਤ ਨਹੀਂ ਹੈ | ਸਿੱਖ ਨੇ ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਆਪਣੇ ਆਪ ਨੂੰ ਰੰਗਣਾ ਹੈ | ਉਸ ਰੰਗਤ ਲਈ ਸਾਡੇ ਪਾਸ ਗੁਰਬਾਣੀ ਮੌਜੂਦ ਹੈ | ਜਿਸ ਨੂੰ ਅਸੀਂ ਪੜ੍ਹ ਕੇ ਇਕ ਅਕਾਲ ਪੁਰਖ ਅਤੇ ਸਿੱਖੀ ਦੀ ਚੜਦੀ ਕਲਾ ਦੇ ਰੰਗ ਵਿਚ ਆਪਣੇ ਆਪ ਨੂੰ ਰੰਗ ਲੈਣਾ ਹੈ | ਦੂਸਰਾ ਇਕ ਸਨਾਤਨੀ ਮੱਤ ਦੇ ਸਾਧੂ ਵਲੋਂ ਸਟੇਜ 'ਤੇ ਦਿੱਤੇ ਗਏ ਬਿਆਨ ਦੀ ਵੀ ਉਨ੍ਹਾਂ ਨੇ ਨਿਖੇਧੀ ਕੀਤੀ ਤੇ ਕਿਹਾ ਕਿ ਸਿੱਖ ਧਰਮ ਇਕ ਵੱਖਰਾ ਧਰਮ ਹੈ, ਇਸਦਾ ਕਿਸੇ ਹੋਰ ਧਰਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ

Ad Position 22
No active advertisement
ਪਿਛਲੀ ਖ਼ਬਰ ਕਮਿਊਨਿਸਟ ਹੈਲਥ ਸੈਂਟਰ ਕਸੇਲ ਵਿਖੇ ਐੱਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਪੀ.ਐਸ. ਸੰਧੂ ਨੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ 'ਚ ਵਧਦੀਆਂ ਖੁਦਕੁਸ਼ੀਆਂ ਅਤੇ ਸ਼ੱਕੀ ਮÏਤਾਂ 'ਤੇ ਚਿੰਤਾ ਪ੍ਰਗਟਾਈ <b...
Ad Position 24
No active advertisement