02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੀ.ਐਸ. ਸੰਧੂ ਨੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ 'ਚ ਵਧਦੀਆਂ ਖੁਦਕੁਸ਼ੀਆਂ ਅਤੇ ਸ਼ੱਕੀ ਮÏਤਾਂ 'ਤੇ ਚਿੰਤਾ ਪ੍ਰਗਟਾਈ <br/>

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਅ.ਬ.)-ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ.ਐਸ. ਸੰਧੂ ਨੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਵਿੱਚ ਖੁਦਕੁਸ਼ੀਆਂ ਅਤੇ ਸ਼ੱਕੀ ਮÏਤ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ | ਸ੍ਰੀ ਸੰਧੂ ਨੇ ਕਿਹਾ ਕਿ ਫਰਵਰੀ 2026 ਦÏਰਾਨ ਵਾਪਰੀਆਂ ਤਿੰਨ ਗੰਭੀਰ ਘਟਨਾਵਾਂ ਨੇ ਪੂਰੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ¢ ਪਹਿਲੇ ਮਾਮਲੇ ਵਿੱਚ ਸ੍ਰੀਨਗਰ 'ਚ ਤਾਇਨਾਤ ਸੀ. ਆਰ.ਪੀ.ਐਫ ਦੇ ਕਾਂਸਟੇਬਲ ਅਜੀਤ ਸਿੰਘ ਨੇ ਕਥਿਤ ਤÏਰ 'ਤੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ¢ ਦੂਜੇ ਮਾਮਲੇ ਵਿੱਚ ਪੱਛਮੀ ਬੰਗਾਲ ਵਿੱਚ ਇੱਕ ਸਰਹੱਦੀ ਚÏਕੀ ਤੇ ਤਾਇਨਾਤ ਬੀ. ਐਸ. ਐਫ ਇੰਸਪੈਕਟਰ ਰਾਕੇਸ਼ ਕੁਮਾਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ¢ ਤੀਜੀ ਅਤੇ ਬਹੁਤ ਹੀ ਚਿੰਤਾਜਨਕ ਘਟਨਾ ਵਿੱਚ ਗਯਾ ਹਵਾਈ ਅੱਡੇ 'ਤੇ ਤਾਇਨਾਤ ਸੀ. ਆਈ. ਐਸ. ਐਫ ਦੇ ਕਾਸਟੇਬਲ ਮੁਕੇਸ਼ ਸਿੰਘ ਨੂੰ ਹਰਿਆਣਾ ਪੁਲਿਸ ਨੇ ਇੱਕ ਕਥਿਤ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਸੀ ਅਤੇ ਬਾਅਦ ਵਿੱਚ ਪੁਲਿਸ ਹਿਰਾਸਤ 'ਚ ਉਸਦੀ ਮÏਤ ਹੋ ਗਈ¢ ਇਸ ਘਟਨਾ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ¢ ਉਨ੍ਹਾਂ ਭਾਰਤ ਸਰਕਾਰ, ਗ੍ਰਹਿ ਮੰਤਰਾਲੇ ਅਤੇ ਸਾਰੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਡਾਇਰੈਕਟਰ ਜਨਰਲਾਂ ਨੂੰ ਅਪੀਲ ਕੀਤੀ ਕਿ ਉਹ ਕਰਮਚਾਰੀਆਂ ਲਈ ਇੱਕ ਪ੍ਰਭਾਵਸ਼ਾਲੀ ਮਾਨਸਿਕ ਸਿਹਤ ਸਲਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ, ਲੰਬੇ ਡਿਊਟੀ ਘੰਟਿਆਂ ਅਤੇ ਨਿਰੰਤਰ ਤਣਾਅ ਨੂੰ ਘਟਾਉਣ ਲਈ ਮਨੁੱਖੀ ਡਿਊਟੀ ਰੋਸਟਰ ਅਤੇ ਢੁਕਵੀਂ ਛੁੱਟੀ ਯਕੀਨੀ ਬਣਾਉਣ, ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਇੱਕ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਵਿਧੀ ਲਾਗੂ ਕਰਨ ਅਤੇ ਹਿਰਾਸਤ ਵਿੱਚ ਮÏਤ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਨੂੰ ਯਕੀਨੀ ਬਣਾਉਣ ¢

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਸਿੱਖ ਸਿਧਾਂਤਾਂ ਦੀ ਵਿਲੱਖਣਤਾ ਦਰਸਾਉਣ ਲਈ ਸਟੇਜ 'ਤੇ ਦਿੱਤਾ ਗਿਆ ਜਵਾਬ ਸ਼ਲਾਘਾਯੋਗ ਕਦਮ-ਸਿੱਖ ਪ੍... ਅਗਲੀ ਖ਼ਬਰ ਖਡੂਰ ਸਾਹਿਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ ਮਹਿਲਾ ਉੱਦਮੀ ਸਨਮਾਨ ਸਮਾਰੋਹ <br/>
Ad Position 24
No active advertisement