01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ.ਪੀ.ਆਈ. (ਐਮ.) ਚੂਸਲੇਵੜ ਬ੍ਰਾਂਚਾਂ ਦੀ ਹੋਈ ਸਾਂਝੀ ਮੀਟਿੰਗ <br/>

Ad Position 21
No active advertisement
ਸੀ.ਪੀ.ਆਈ. (ਐਮ.) ਚੂਸਲੇਵੜ ਬ੍ਰਾਂਚਾਂ ਦੇ ਮੈਂਬਰ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਦੇ ਹੋਏ | ਤਸਵੀਰ: ਖਹਿਰਾ <br/> 07-03-2026
ਪੱਟੀ, 6 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੀ.ਪੀ.ਆਈ. (ਐਮ.) ਦੀ ਪਿੰਡ ਚੂਸਲੇਵੜ ਬ੍ਰਾਂਚ ਨੰਬਰ 1 ਅਤੇ ਬ੍ਰਾਂਚ ਨੰਬਰ 2 ਦੀ ਸਾਂਝੀ ਮੀਟਿੰਗ ਜ਼ਿਲ੍ਹਾ ਕਮੇਟੀ ਮੈਂਬਰ ਕਾ. ਕੁਲਦੀਪ ਸਿੰਘ ਚੂਸਲੇਵੜ ਦੀ ਪ੍ਰਧਾਨਗੀ ਹੇਠ ਕਰਵਾਈ ਗਈ | ਮੀਟਿੰਗ ਵਿਚ ਦੋਵਾਂ ਬ੍ਰਾਂਚਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਪਾਰਟੀ ਦੇ ਸੰਗਠਨਾਤਮਕ ਤੇ ਰਾਜਨੀਤਿਕ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੀ.ਪੀ.ਆਈ. (ਐਮ) ਦੇ ਤਹਿਸੀਲ ਸਕੱਤਰ ਕਾ. ਬਚਿੱਤਰ ਸਿੰਘ ਜੋਣੇਕੇ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਤਲਵੰਡੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਾਨਣਾ ਪਾਇਆ | ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਪੀ.ਆਈ.(ਐਮ.) ਵਲੋਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਖਿਲਾਫ਼ ਪੰਜਾਬ ਭਰ ਵਿਚ 11 ਮਾਰਚ ਤੋਂ ਇਕ ਜਥਾ ਮਾਰਚ ਕੱਢਿਆ ਜਾ ਰਿਹਾ ਹੈ, ਜੋ ਗਦਰੀ ਬਾਬਿਆਂ ਦੇ ਇਤਿਹਾਸਕ ਪਿੰਡ ਸੁਰ ਸਿੰਘ (ਜ਼ਿਲ੍ਹਾ ਤਰਨ ਤਾਰਨ) ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚੋਂ ਲੰਘਦਾ ਹੋਇਆ ਜੱਲਿ੍ਹਆਂਵਾਲਾ ਬਾਗ ਅੰਮਿ੍ਤਸਰ ਵਿਖੇ ਪਹੁੰਚੇਗਾ | ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਗਦਰੀ ਬਾਬਿਆਂ ਦੇ ਨਾਂਅ ਨਾਲ ਮਸ਼ਹੂਰ ਪਿੰਡ ਸੁਰ ਸਿੰਘ ਤੋਂ 11 ਮਾਰਚ ਨੂੰ ਸ਼ੁਰੂ ਹੋਣ ਵਾਲੇ ਜਥਾ ਮਾਰਚ ਵਿਚ ਚੂਸਲੇਵੜ ਤੋਂ ਵੀ ਪਾਰਟੀ ਵਰਕਰ ਅਤੇ ਕਿਸਾਨ-ਮਜ਼ਦੂਰ ਜੋਰ-ਸ਼ੋਰ ਨਾਲ ਸ਼ਮੂਲੀਅਤ ਕਰਨਗੇ | ਇਸ ਤੋਂ ਇਲਾਵਾ ਸੀ.ਪੀ.ਆਈ. (ਐਮ) ਵਲੋਂ 24 ਮਾਰਚ ਨੂੰ ਰਾਮਲੀਲਾ ਮੈਦਾਨ, ਦਿੱਲੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਕਾ. ਗੁਰਜੰਟ ਸਿੰਘ, ਕਾ. ਅੰਮਿ੍ਤਪਾਲ ਸਿੰਘ, ਕਾ. ਸਵਰਨ ਸਿੰਘ, ਕਾ. ਗੁਰਨਾਮ ਸਿੰਘ, ਕਾ. ਗੁਰਮੀਤ ਸਿੰਘ, ਕਾ. ਸਾਹਿਬ ਸਿੰਘ, ਕਾ. ਲੱਖਾ ਸਿੰਘ, ਕਾ. ਬਲਦੇਵ ਸਿੰਘ, ਕਾ. ਜੋਗਿੰਦਰ ਸਿੰਘ, ਕਾ. ਲਖਬੀਰ ਸਿੰਘ, ਕਾ. ਹਰਭਜਨ ਸਿੰਘ, ਕਾ. ਗੋਲਡੀ, ਕਾ. ਧਰਮਿੰਦਰ ਸਿੰਘ, ਕਾਮਰੇਡ ਪੂਰਨ ਸਿੰਘ ਅਤੇ ਕਾਮਰੇਡ ਕੁਲਵਿੰਦਰ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਅਦਲੀਵਾਲਾ ਦੀ ਸਰਬਸੰਮਤੀ ਨਾਲ ਚੋਣ <br/> ਅਗਲੀ ਖ਼ਬਰ ਸਵੈ-ਸਹਾਇਤਾ ਸਮੂਹਾਂ 'ਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ <br/>
Ad Position 24
No active advertisement