01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਅਦਲੀਵਾਲਾ ਦੀ ਸਰਬਸੰਮਤੀ ਨਾਲ ਚੋਣ <br/>

Ad Position 21
No active advertisement
ਅਜੀਤ ਡੈਸਕ 07-03-2026
ਰਾਜਾਸਾਂਸੀ, 6 ਮਾਰਚ (ਹਰਦੀਪ ਸਿੰਘ ਖੀਵਾ)-ਪਿੰਡ ਅਦਲੀਵਾਲਾ ਸਮੇਤ ਪਿੰਡ ਲਦੇਹ, ਮੁਗ਼ਲਾਣੀ ਕੋਟ, ਰਾਣੇਵਾਲੀ ਅਤੇ ਪਿੰਡ ਬੂਆਨੰਗਲੀ ਨਾਲ ਸੰਬੰਧਿਤ ਦੀ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਅਦਲੀਵਾਲਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਉਕਤ ਸਹਿਕਾਰੀ ਸਭਾ ਦੇ ਸਕੱਤਰ ਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਹਿਕਾਰੀ ਸਭਾ ਦੇ ਸਾਰੇ ਮੈਂਬਰ ਅਤੇ ਕਿਸਾਨ ਹਾਜ਼ਰ ਹੋਏ | ਸਕੱਤਰ ਸੰਦੀਪ ਸਿੰਘ ਦੀ ਹਾਜ਼ਰੀ ਵਿਚ ਸਮੂਹ ਮੈਂਬਰਾਂ ਵਲੋਂ ਸੁਖਦੇਵ ਸਿੰਘ ਵੜੈਚ ਨੂੰ ਖੇਤੀਬਾੜੀ ਬਹੁ ਮੰਤਵੀ ਸਹਿਕਾਰੀ ਸਭਾ ਅਦਲੀਵਾਲਾ ਦਾ ਪ੍ਰਧਾਨ ਤੇ ਕੁਲਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਹੋਰ ਅੱਠ ਮੈਂਬਰ ਚੁਣੇ ਗਏ | ਜਿਨ੍ਹਾਂ 'ਚ ਨਿਸ਼ਾਨ ਸਿੰਘ ਅਦਲੀਵਾਲਾ, ਇੰਦਰਜੀਤ ਸਿੰਘ ਅਦਲੀਵਾਲਾ, ਸੁੱਚਾ ਸਿੰਘ ਅਦਲੀਵਾਲਾ, ਅਮਰਜੀਤ ਸਿੰਘ ਸਾਬਕਾ ਸਰਪੰਚ ਮੁਗ਼ਲਾਣੀ ਕੋਟ, ਨੰਬਰਦਾਰ ਸਤਨਾਮ ਸਿੰਘ ਸਾਬਕਾ ਸਰਪੰਚ ਬੂਆਨੰਗਲੀ, ਨੰਬਰਦਾਰ ਦਰਸ਼ਨ ਸਿੰਘ ਅਦਲੀਵਾਲਾ, ਰਨਦੀਪ ਕੌਰ ਪਤਨੀ ਕਰਨੈਲ ਸਿੰਘ ਸੋਨੂੰ, ਹਰਬੀਰ ਕੌਰ ਤੇ ਹਰਦੀਪ ਸਿੰਘ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਵੜੈਚ ਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਨੂੰ ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਅਦਲੀਵਾਲਾ, ਗੁਰਸਾਹਬ ਸਿੰਘ ਸਰਪੰਚ ਰਾਣੇਵਾਲੀ, ਆਗ ਕੰਵਲਪ੍ਰੀਤ ਸਿੰਘ ਸੰਮਤੀ ਮੈਂਬਰ, ਸਾਬਕਾ ਸਰਪੰਚ ਗੁਲਜਾਰ ਸਿੰਘ ਅਦਲੀਵਾਲ, ਇੰਸਪੈਕਟਰ ਬਲਰਾਜ ਸਿੰਘ ਅਦਲੀਵਾਲਾ, ਪ੍ਰਧਾਨ ਨਿਸ਼ਾਨ ਸਿੰਘ ਬੂਆਨੰਗਲੀ, ਡਾ. ਸ਼ਮਸ਼ੇਰ ਸਿੰਘ ਕੋਹਰੀ, ਪਲਵਿੰਦਰ ਸਿੰਘ ਲਦੇਹ, ਜੋਗਿੰਦਰ ਸਿੰਘ ਸਾਬਕਾ ਪੰਚ ਤੋਂ ਇਲਾਵਾ ਉਕਤ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਮੁਹਤਬਰ ਵਿਅਕਤੀਆਂ ਵਲੋਂ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਟਿਊਸ਼ਨਜ ਪੰਧੇਰ ਨੇ ਆਪਣੇ ਸਾਰੇ ਕਾਲਜਾਂ 'ਚ ਵਾਤਾਵਰਨ ਜਾਗਰੂਕਤਾ ਅਤੇ ਪੋਟ ਮੁਕਾਬ... ਅਗਲੀ ਖ਼ਬਰ ਸੀ.ਪੀ.ਆਈ. (ਐਮ.) ਚੂਸਲੇਵੜ ਬ੍ਰਾਂਚਾਂ ਦੀ ਹੋਈ ਸਾਂਝੀ ਮੀਟਿੰਗ <br/>
Ad Position 24
No active advertisement