22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-03-2026
ਖਡੂਰ ਸਾਹਿਬ, 7 ਮਾਰਚ (ਰਸ਼ਪਾਲ ਸਿੰਘ ਕੁਲਾਰ)-ਵਿਕਾਸ ਮੰਚ ਪੰਜਾਬ ਵਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਮਹਿਲਾ ਸ਼ਕਤੀਕਰਨ ਸਮੇਂ ਦੀ ਲੋੜ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਦਾ ਸ਼ੁੱਭ ਆਰੰਭ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਪ੍ਰਤੀਨਿਧ ਸੂਬੇਦਾਰ ਬਾਬਾ ਬਲਬੀਰ ਸਿੰਘ ਦੇ ਅਸ਼ੀਰਵਾਦ ਨਾਲ ਹੋਇਆ | ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਔਰਤਾਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਹੈ | ਇਸ ਮੌਕੇ ਵਿਕਾਸ ਮੰਚ ਪੰਜਾਬ ਦੀ ਖਡੂਰ ਸਾਹਿਬ ਇਕਾਈ ਦੇ ਇੰਚਾਰਜ ਸੁਖਦੇਵ ਸਿੰਘ ਜੋਸ਼ਨ ਬੋਦਲਕੀੜੀ ਨੇ ਦੱਸਿਆ ਕਿ ਮੰਚ ਦੇ ਮੀਤ ਪ੍ਰਧਾਨ ਪਿੰ੍ਰਸੀਪਲ ਫੂਲਾ ਸਿੰਘ ਨੇ ਵਿਕਾਸ ਮੰਚ ਦੇ ਉਦੇਸ਼ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸਿਕ ਪਿਛੋਕ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਲਾਵਾਂ ਦੇ ਸ਼ਸ਼ਕਤੀਕਰਨ ਦੀ ਲੋੜ 'ਤੇ ਜੋਰ ਦਿੱਤਾ | ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪਿੰ੍ਰਸੀਪਲ ਡਾ. ਬਲਵੰਤ ਸਿੰਘ ਨੇ ਕਿਹਾ ਕਿ ਔਰਤ ਨੂੰ ਆਪਣੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਸਮਾਜ ਦੇ ਵਿਕਾਸ ਲਈ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਚਾਹੀਦਾ ਹੈ | ਸੈਮੀਨਾਰ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਨੇ ਕਿਹਾ ਕਿ ਕੁਝ ਸਵਾਰਥੀ ਲੋਕਾਂ ਦੀ ਗਲਤ ਸੋਚ ਕਾਰਨ ਹੀ ਔਰਤਾਂ ਨੂੰ ਪੂਰਾ ਸਤਿਕਾਰ ਨਹੀਂ ਮਿਲਦਾ, ਔਰਤਾਂ ਨੂੰ ਆਪਣੇ ਬਣਦੇ ਹੱਕ ਪ੍ਰਾਪਤ ਕਰਨ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ | ਸਿਵਲ ਹਸਪਤਾਲ ਖਡੂਰ ਸਾਹਿਬ ਦੇ ਐੱਸ.ਐੱਮ.ਓ. ਡਾ. ਗੁਰਵਿੰਦਰ ਕੌਰ ਨੇ ਔਰਤਾਂ ਦੀ ਸਿਹਤ ਸੰਬੰਧੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਕਿਹਾ ਕਿ ਹਰ ਸਫਲ ਔਰਤ ਦੇ ਪਿੱਛੇ ਉਸਦੇ ਸਹਿਯੋਗੀ ਮਰਦ ਦਾ ਵਿਸ਼ੇਸ਼ ਹੱਥ ਹੁੰਦਾ ਹੈ | ਆਪਣੇ ਧੰਨਵਾਦੀ ਭਾਸ਼ਨ ਵਿਚ ਵਿਕਾਸ ਮੰਚ ਦੀ ਪ੍ਰਧਾਨ ਨਵਜੋਤ ਕੌਰ ਹੁੰਦਲ ਨੇ ਆਪਣੇ ਸਵਰਗਵਾਸੀ ਪਤੀ ਅਤੇ ਵਿਕਾਸ ਮੰਚ ਪੰਜਾਬ ਦੇ ਬਾਨੀ ਡਾ. ਕਸ਼ਮੀਰ ਸਿੰਘ ਸੋਹਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਔਰਤਾਂ ਦੀ ਸਿੱਖਿਆ, ਸਿਹਤ, ਰੁਜਗਾਰ ਦੇ ਮੌਕੇ ਅਤੇ ਸੁਰੱਖਿਆ ਸੰਬੰਧੀ ਕੀਤੇ ਕੰਮਾਂ ਨੂੰ ਜਾਰੀ ਰੱਖਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ | ਵਿਕਾਸ ਮੰਚ ਪੰਜਾਬ ਵਲੋਂ ਬਾਬਾ ਬਲਬੀਰ ਸਿੰਘ ਕਾਰ ਸੇਵਾ ਵਾਲੇ, ਡਾ. ਬਲਵੰਤ ਸਿੰਘ, ਡਾ. ਸਿਮਰਪ੍ਰੀਤ ਕੌਰ, ਡਾ. ਸੁਖਬੀਰ ਕੌਰ ਔਲਖ, ਡਾ. ਗੁਰਵਿੰਦਰ ਕੌਰ, ਡਾ. ਹਰਮਨਪ੍ਰੀਤ ਕੌਰ, ਡਾ. ਪ੍ਰਗਟ ਸਿੰਘ, ਪੱਤਰਕਾਰ ਰਸ਼ਪਾਲ ਸਿੰਘ ਕੁਲਾਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਕਾਸ ਮੰਚ ਪੰਜਾਬ ਦੇ ਮੈਂਬਰ ਮਾਸਟਰ ਤਸਵੀਰ ਸਿੰਘ, ਹਰਪਾਲ ਸਿੰਘ, ਬਲਰਾਜ ਸਿੰਘ, ਗੁਰਵੰਤ ਸਿੰਘ, ਨਵਕਿਰਨ ਕੌਰ, ਮਲਕੀਤ ਕੌਰ, ਹਰਪ੍ਰੀਤ ਸਿੰਘ ਖਾਲਸਾ. ਡਾ. ਅੰਤਰਪ੍ਰੀਤ ਕੌਰ, ਬਲਦੇਵ ਸਿੰਘ ਪੰਨੂੰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵੀਨ ਕੁਮਾਰ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਮੁੱਖ ਮੰਤਰੀ ਨੂੰ ਮਿਲਾਉਣ ਦਾ ਵਾਅਦਾ ਫਿਰ ਨਿਕਲਿਆ ਲਾਰਾ
Ad Position 24