23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚੇਅਰਮੈਨ ਹਰਦੀਪ ਸਿੰਘ ਗਿੱਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 08-03-2026
ਬਾਬਾ ਬਕਾਲਾ ਸਾਹਿਬ, 7 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਹਰਦੀਪ ਸਿੰਘ ਗਿੱਲ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸਫਾਈ ਕਰਮਚਾਰੀ ਬੋਰਡ ਭਾਰਤ ਸਰਕਾਰ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਬਣਨ ਉਪਰੰਤ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਉਨ੍ਹਾਂ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੁਝ ਸਮਾਂ ਗੁਰਬਾਣੀ ਕੀਰਤਨ ਸਰਵਣ ਕੀਤਾ | ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਚੇਅਰਮੈਨ ਹਰਦੀਪ ਸਿੰਘ ਗਿੱਲ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਸ. ਗਿੱਲ ਦੀ ਇਸ ਨਿਯੁਕਤੀ ਨਾਲ ਪੂਰੇ ਮਾਝੇ ਦਾ ਮਾਣ ਵਧਿਆ ਹੈ | ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਸਭ ਗੁਰੂ ਘਰ ਤੋਂ ਹੀ ਬਖ਼ਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ | ਇਸ ਮੌੌਕੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ 'ਚ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨਾਲ ਰਜੇਸ਼ ਟਾਂਗਰੀ ਰਈਆ, ਕਰਮ ਸਿੰਘ ਖਿਲਚੀਆਂ (ਸਰਕਲ ਪ੍ਰਧਾਨ), ਰਕੇਸ਼ ਦਨਿਆਲ ਪ੍ਰਧਾਨ ਰਈਆ, ਜਸਵੰਤ ਸਿੰਘ ਡਿੱਪੀ ਮੀਆਂਵਿੰਡ, ਮਲੂਕ ਸਿੰਘ ਮੱਦ, ਅੰਮਿ੍ਤਦੀਪ ਸਿੰਘ ਮੱਦ, ਸੁਖਦੇਵ ਸਿੰਘ ਸਾ: ਕੌਂਸਲਰ, ਡਾ: ਅਵਤਾਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ (ਦੋਵੇਂ ਬਾਬਾ ਬਕਾਲਾ), ਕੇਵਲ ਸਿੰਘ, ਦਲਜੀਤ ਸਿੰਘ ਜਸਪਾਲ, ਕੰਵਲਜੀਤ ਸਿੰਘ ਭਲਾਈਪੁਰ, ਮਾਨ ਸਿੰਘ ਬਿਆਸ ਜ਼ਿਲ੍ਹਾ ਕਾਰਜਕਾਰੀ ਮੈਂਬਰ, ਸੁਰਿੰਦਰਪਾਲ ਸਿੰਘ ਬਿਆਸ, ਲਾਟ ਸਾਹਿਬ ਚਾਂਦ ਡੇਅਰੀ ਬਿਆਸ, ਸੰਤੋਖ ਸਿੰਘ, ਗੁਰਚਰਨ ਸਿੰਘ ਸਠਿਆਲਾ, ਅੰਗਰੇਜ਼ ਸਿੰਘ ਵਡਾਲਾ, ਰਵੀ ਟਪਿਆਲਾ, ਪਿੰਦਰ ਦੌਲ਼ੋ ਨੰਗਲ, ਜਗਰੂਪ ਸਿੰਘ ਵਡਾਲੀ, ਬਲਵਿੰਦਰ ਸਿੰਘ ਭੰਗਵਾਂ, ਸਰਬਜੀਤ ਸਿੰਘ ਵਡਾਲੀ ਸਮੇਤ ਹੋਰ ਆਗੂ/ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਆਈ-20 ਕਾਰ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ -ਮਾਮਲਾ ਸਠਿਆਲਾ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦਾ- ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬ ਗੁਰਦਆਰਿਆਂ ਦੀ ਸੇਵਾ ਸੰਭਾਲ...
Ad Position 24