23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚੋਰੀ ਦੀ ਆਈ-20 ਕਾਰ ਸਮੇਤ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 08-03-2026
ਤਰਨ ਤਾਰਨ, 7 ਮਾਰਚ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਚੋਰੀ ਦੀ ਆਈ-20 ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਗੋਇੰਦਵਾਲ ਦੇ ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਕਰਮਚਾਰੀਆਂ ਸਮੇਤ ਗਸ਼ਤ ਕਰਦੇ ਨੇੜੇ ਐੱਸ.ਬੀ.ਆਈ. ਬੈਂਕ ਫਤਿਆਬਾਦ ਦੇ ਏ.ਟੀ.ਐੱਮ. ਕੋਲ ਪੁੱਜ ਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਕ ਕਾਰ ਆਈ-20 ਰੰਗ ਸਿਲਵਰ ਜਿਸ ਦਾ ਨੰਬਰ ਪੀ.ਬੀ. 46 ਡੀ.ਐੱਲ. 4887 ਸ਼ੱਕੀ ਹਾਲਤ ਵਿਚ ਲੱਗੀ ਸੀ, ਜਿਸ ਦਾ ਨੰਬਰ ਵਾਹਨ ਐਪ ਰਾਹੂਮ ਚੈਕ ਕਰਨ ਕਿਸੇ ਹੋਰ ਵਾਹਨ ਦਾ ਹੋਣਾ ਪਾਇਆ ਗਿਆ ਜੋ ਗੱਡੀ ਦਾ ਨੰਬਰ ਜਾਅਲੀ ਹੈ | ਜਿਸਦੇ ਚਾਲਕ ਨੇ ਆਪਣਾ ਨਾਮ ਰਸਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਚੂਸਲੇਵੜ ਥਾਣਾ ਸਦਰ ਪੱਟੀ ਦੱਸਿਆ | ਕਾਰ ਦੇ ਕਾਗਜ਼ ਪੱਤਰ ਚੈਕ ਕਰਵਾਉਣ ਲਈ ਕਿਹਾ ਗਿਆ ਤਾਂ ਉਕਤ ਵਿਅਕਤੀ ਕਾਰ ਦੀ ਮਾਲਕੀ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀ ਕਰ ਸਕਿਆ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਤੋਂ ਸੰਗਤਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਟਨਾ ਸਾਹਿਬ ਵਿਖੇ ਪਹੁੰਚਿਆ ਅਗਲੀ ਖ਼ਬਰ ਚੇਅਰਮੈਨ ਹਰਦੀਪ ਸਿੰਘ ਗਿੱਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ
Ad Position 24