21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਫੂਡ ਸੇਫ਼ਟੀ ਅਫ਼ਸਰ ਸਾਕਸ਼ੀ ਖੋਸਲਾ ਵਲੋਂ ਖਾਣ-ਪੀਣ ਵਾਲੀਆਂ ਰੇਹੜੀਆਂ ਤੋਂ ਸੈਂਪਲ ਭਰੇ <br/>

Ad Position 21
No active advertisement
ਰੇਹੜੀਆਂ ਤੋਂ ਸੈਂਪਲ ਭਰਦੇ ਤੇ ਚੈਕਿੰਗ ਕਰਦੇ ਹੋਏ ਸਾਕਸ਼ੀ ਖੋਸਲਾ ਅਤੇ ਹੋਰ | <br/> 10-03-2026
ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)-ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਹਰਜੋਤਪਾਲ ਸਿੰਘ ਏ. ਸੀ. ਐਫ., ਸਾਕਸ਼ੀ ਖੋਸਲਾ ਫੂਡ ਸੇਫਟੀ ਅਫਸਰ ਤਰਨ ਤਾਰਨ ਵਲੋਂ ਤਰਨ ਤਾਰਨ ਸ਼ਹਿਰ ਵਿਚ ਚਾਈਨੀਜ਼ ਫੂਡ ਤੇ ਹੋਰ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਦੇ ਸੈਂਪਲ ਭਰੇ | ਇਸ ਮੌਕੇ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਵਿਚ ਵੱਖ-ਵੱਖ ਰੇਹੜੀਆਂ 'ਤੇ ਬਣ ਰਹੇ ਮੋਮੋਜ਼, ਚਾਂਪ, ਸਪਰਿੰਗ ਰੋਲ ਆਦਿ ਦੇ ਸੈਂਪਲ ਲਏ ਗਏ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਰੇਹੜੀਆਂ ਉਪਰ ਫਾਸਟਫੂਡ ਬਣਾਉਣ ਦੇ ਨਾਲ ਨਾਲ ਉਥੋਂ ਦੀ ਸਫ਼ਾਈ ਦੀ ਚੈਕਿੰਗ ਕੀਤੀ ਗਈ | ਸਾਖਸ਼ੀ ਖੋਸਲਾ ਨੇ ਦੱਸਿਆ ਕਿ ਰੇਹੜੀ ਵਾਲਿਆਂ ਨੂੰ ਸਖ਼ਤ ਹਦਾਇਤ ਵੀ ਦਿੱਤੀ ਗਈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਬਣਾਉਣ ਸਮੇਂ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵੱਖ ਵੱਖ ਰੇਹੜੀਆਂ ਤੋਂ ਮੋਮੋਜ਼, ਚਾਂਪ, ਮਸਾਲਾ ਚਾਂਪ, ਸਪਰਿੰਗ ਰੋਲ ਦੇ 4 ਨਮੂਨਿਆਂ ਦੇ ਸੈਂਪਲ ਭਰ ਕੇ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਗਏ ਹਨ | ਉਨ੍ਹਾਂ ਜ਼ਿਲ੍ਹੇ ਵਿਚ ਵੱਖ-ਵੱਖ ਰੇਹੜੀਆਂ 'ਤੇ ਫਾਸਟ ਫੂਡ ਬਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਾਫ਼ ਸੁਥਰਾ ਖਾਣ ਪੀਣ ਵਾਲਾ ਸਾਮਾਨ ਤਿਆਰ ਕਰਨ ਅਤੇ ਇਸ ਨੂੰ ਬਣਾਉਣ ਸਮੇਂ ਸਫ਼ਾਈ ਦਾ ਧਿਆਨ ਜ਼ਰੂਰ ਰੱਖਣ, ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਪਹਿਲਵਾਨ ਜੱਸਾ ਪੱਟੀ ਦੀ ਅਗਵਾਈ ਵਿਚ 'ਟੀਮ ਜੱਸਾ ਪੱਟੀ' ਵਲੋਂ ਤਰਨ ਤਾਰਨ ਤੋਂ ਖਡੂਰ ਸਾਹਿਬ ਤੱਕ ਕੱਢਿਆ ਜਾਗਿ੍ਤੀ ਮਾਰਚ...
Ad Position 24