ਤਰਨ ਤਾਰਨ, 9 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਪਿਸਟਲ ਬਰਾਮਦ ਕੀਤੀ ਹੈ, ਜਦਕਿ ਇਕ ਨਸ਼ਾ ਤਸਕਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ | ਥਾਣਾ ਖਾਲੜਾ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਤਨਾਮ ਸਿੰਘ ਉਰਫ ਜੱਜ ਪੁੱਤਰ ਬਲਕਾਰ ਸਿੰਘ ਵਾਸੀ ਡੱਲ ਅਤੇ ਸੋਨੂੰ ਪੁੱਤਰ ਜੱਸਾ ਸਿੰਘ ਵਾਸੀ ਡੱਲ ਵਲੋਂ ਪਾਕਿਸਤਾਨੀ ਤੋਂ ਪਿਸਟਲ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ ਅਤੇ ਅੱਜ ਵੀ ਪੁੱਲ ਸੂਆ ਡਲੀਰੀ ਨਜ਼ਦੀਕ ਖ਼ੇ ਹਨ ਅਤੇ ਕਿਸੇ ਦੀ ਉਡੀਕ ਕਰ ਰਹੇ ਹਨ | ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ ਤਾਂ ਗਸ਼ਤ ਦੌਰਾਨ ਉਨ੍ਹਾਂ ਪੁੱਲ ਸੂਆ ਡਲੀਰੀ 'ਤੇ ਖੜੇ 2 ਨੌਜਵਾਨਾਂ ਨੂੰ ਦੇਖਿਆ, ਜਿਸ ਵਿਚੋਂ ਇਕ ਨੌਜਵਾਨ ਪੁਲਿਸ ਦੀ ਗੱਡੀ ਨੂੰ ਦੇਖ ਕੇ ਦੌੜ ਗਿਆ ਅਤੇ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਿ ਲਆ ਜਿਸ ਪਾਸੋਂ ਇਕ ਪਿਸਟਲ ਸਮੇਤ ਤਿੰਨ ਕਾਰਤੂਸ ਬਰਾਮਦ ਕੀਤੇ ਹਨ | ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਜਦਕਿ ਸੋਨੂੰ ਸਿੰਘ ਫਰਾਰ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਮਾਮਲਾ ਦਜ ਕਰਨ ਤੋਂ ਬਾਅਦ ਫ਼ਰਾਰ ਨੌਜਵਾਨ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |