ਤਰਨ ਤਾਰਨ, 2 ਅਪ੍ਰੈਲ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਇਕ ਪਤੀ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਅਤੇ ਘਰ 'ਚ ਖੜੇ੍ਹ ਮੋਟਰਸਾਈਕਲ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰ ਨਤਾਰਨ ਵਿਖੇ ਮਨਪ੍ਰੀਤ ਕੌਰ ਪਤਨੀ ਜਸਵੰਤ ਸਿੰਘ ਸੋਹਲ ਪੁੱਤਰ ਪਾਲ ਸਿੰਘ ਵਾਸੀ ਮੁਰਾਦਪੁਰਾ ਨਜ਼ਦੀਕ ਰੇਲਵੇ ਫਾਟਕ ਮੁਰਾਦਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ 31 ਅਪ੍ਰੈਲ ਨੂੰ ਮੇਰੇ ਪਤੀ ਜਸਵੰਤ ਸਿੰਘ ਅਤੇ ਉਸਦਾ ਦੋਸਤ ਰਵਿੰਦਰ ਸਿੰਘ ਨੇ ਰਲ ਕੇ ਸ਼ਰਾਬ ਪੀਤੀ ਅਤੇ ਮੇਰੀ ਕੁੱਟਮਾਰ ਕੀਤੀ ਤਾਂ ਮਾ ਥਾਣਾ ਦਰਖਾਸਤ ਦੇਣ ਲਈ ਆ ਰਹੀ ਸੀ ਤਾਂ ਮੇਰੇ ਪਤੀ ਜਸਵੰਤ ਸਿੰਘ ਸਮੇਤ ਆਪਣੇ ਦੋਸਤ ਰਵਿੰਦਰ ਸਿੰਘ ਨੂਰ ਮਹਿਲੀਆ ਦੇ ਡੇਰੇ ਦੇ ਪਾਸ ਮਿਲੇ ਤੇ ਮੇਰੇ ਪਤੀ ਜਸਵੰਤ ਸਿੰਘ ਅਤੇ ਉਸਦੇ ਦੋਸਤ ਰਵਿੰਦਰ ਸਿੰਘ ਨੇ ਮੇਰੀ ਫਿਰ ਕੁੱਟਮਾਰ ਕੀਤੀ ਅਤੇ ਮੇਰੀ ਬੇਟੀ ਦੀ ਵੀ ਸ਼ੇਰਆਮ ਚੌਂਕ ਵਿਚ ਕੁੱਟਮਾਰ ਕੀਤੀ | ਇਸ ਸੰਬੰਧੀ ਮੈਂ ਥਾਣੇ ਵਿਖੇ ਦਰਖਾਸਤ ਦਿੱਤੀ ਸੀ ਤਾਂ ਥਾਣੇ ਵਿਚ ਦੋਵਾਂ ਧਿਰਾਂ ਨੂੰ ਬੁਲਾਇਆ ਸੀ ਪਰ ਮੇਰਾ ਪਤੀ ਅਤੇ ਉਸਦਾ ਦੋਸਤ ਰਵਿੰਦਰ ਸਿੰਘ ਸ਼ਰਾਬੀ ਹਾਲਤ ਵਿਚ ਜੋ ਥਾਣੇ ਨਹੀਂ ਸੀ ਆਏ ਅਤੇ ਇਕ ਦਿਨ ਦਾ ਟਾਈਮ ਲੈ ਲਿਆ ਸੀ ਪਰ ਰਾਤ ਵਕਤ ਕਰੀ ਰਾਤ 9 ਵਜੇ ਮੇਰੇ ਪਤੀ ਨੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਅਤੇ ਮੇਰੀ ਲੜਕੀ ਕਮਰੇ ਅੰਦਰ ਵੜ ਗਏ ਅਤੇ ਕੁੰਡੀ ਲਗਾ ਲਈ | ਮੇਰਾ ਪਤੀ ਅਤੇ ਉਸਦੇ ਦੋਸਤ ਰਵਿੰਦਰ ਸਿੰਘ ਨੇੇ ਘਰ ਨੂੰ ਅੱਗ ਲਗਾਉਣ ਲਈ ਘਰ ਵਿਚ ਖੜਾ ਮੋਟਰਸਾਈਕਲ ਨੰਬਰੀ ਪੀ ਬੀ 35 ਏ.ਕਿਊ 2942 ਨੂੰ ਅੱਗ ਲਗਾ ਦਿੱਤੀ | ਮੈੈਂ ਕਿਸੇ ਨਾ ਕਿਸੇ ਤਰਾਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਘਰੋਂ ਬਾਹਰ ਨਿਕਲੀ | ਜਾਂਚ ਅਧਿਕਾਰੀ ਏ.ਐੱਸ.ਆਈ.ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਜਸਵੰਤ ਸਿੰਘ ਸੋਹਲ ਅਤੇ ਉਸ ਦੇ ਸਾਥੀ ਰਵਿੰਦਰ ਸਿੰਘ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |