ਪੱਟੀ, 2 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਕੈਰੋਂ ਪੱਟੀ ਵਲੋਂ 'ਅਪ੍ਰੈਲ ਕੂਲ ਡੇ' 'ਤੇ ਬੂਟੇ ਲਗਾਏ ਗਏ | ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ.ਡੀ. ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਪਿ੍ੰਸੀਪਲ ਡਾ. ਸਰਿਤਾ ਨਾਰਦ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਕੈਰੋਂ ਪੱਟੀ ਵਲੋਂ ਬੂਟੇ ਲਗਾ ਕੇ ਅਪ੍ਰੈਲ ਕੂਲ ਡੇ ਮਨਾਇਆ ਗਿਆ | ਇਸ ਉਦੇਸ਼ ਅਧੀਨ ਕਾਲਜ ਦੇ ਈਕੋ ਕਲੱਬ ਅਤੇ ਐਨ.ਐਸ.ਐਸ. ਇਕਾਈ ਦੇ ਵਿਦਿਆਰਥੀਆਂ ਵਲੋਂ ਅਪ੍ਰੈਲ ਕੂਲ ਡੇ 'ਤੇ ਕਾਲਜ ਕੈਂਪਸ ਅੰਦਰ ਪੌਦੇ ਲਗਾਏ ਗਏ | ਕਾਲਜ ਦੇ ਬੀ.ਐਡ. ਅਤੇ ਡੀ.ਐਲ.ਐਡ. ਕਲਾਸ ਦੇ ਵਿਦਿਆਰਥੀਆਂ ਵਲੋਂ ਸਦਾਬਹਾਰ ਫੁੱਲਾਂ ਦੇ ਪੌਂਦੇ ਲਗਾਉਂਦੇ ਹੋਏ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ | ਇਸ ਪ੍ਰਕਿਰਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਇਸ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਤੋਂ ਜਾਣੂ ਕਰਵਾਉਣਾ ਸੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਰਿਤਾ ਨਾਰਦ ਨੇ ਵਿਦਿਆਰਥੀਆਂ ਨੂੰ ਕੁਦਰਤੀ ਚੌਗਿਰਦੇ ਦੀ ਸਾਂਭ-ਸੰਭਾਲ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ |