31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਇੰਸ. ਕੰਵਲਜੀਤ ਰਾਏ ਥਾਣਾ ਖੇਮਕਰਨ ਤੇ ਅਵਤਾਰ ਸਿੰਘ ਸੋਨਾ ਥਾਣਾ ਵਲਟੋਹਾ ਦੇ ਐਸ.ਐਚ.ਓ. ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 04-04-2026
ਖੇਮਕਰਨ/ਅਮਰਕੋਟ, 3 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਕੁਮਾਰ ਲਾਂਬਾ ਵਲੋਂ ਇਕ ਹੁਕਮ ਜਾਰੀ ਕਰਕੇ ਸਰਹੱਦੀ ਇਲਾਕੇ ਦੇ ਦੋ ਪੁਲਿਸ ਸਟੇਸ਼ਨਾਂ ਖੇਮਕਰਨ ਤੇ ਵਲਟੋਹਾ ਦੇ ਐਸ.ਐਚ.ਓ. ਦੀਆਂ ਬਦਲੀਆਂ ਕਰਕੇ ਉੱਥੇ ਨਵੇਂ ਥਾਣਾ ਮੁਖੀਆਂ ਨੂੰ ਤਾਇਨਾਤ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਵਲੋਂ ਜਾਰੀ ਹੁਕਮਾਂ ਮੁਤਾਬਿਕ ਪੁਲਿਸ ਥਾਣਾ ਖੇਮਕਰਨ ਦਾ ਨਵਾਂ ਐਸ.ਐਚ.ਓ. ਇੰਸ. ਕੰਵਲਜੀਤ ਰਾਏ ਨੂੰ ਲਗਾਇਆ ਗਿਆ ਹੈ | ਉਹ ਕਾਫੀ ਸਮਾਂ ਪਹਿਲਾਂ ਵੀ ਖੇਮਕਰਨ ਥਾਣੇ 'ਚ ਸੇਵਾ ਨਿਭਾਅ ਚੁੱਕੇ ਹਨ | ਉਹ ਐਸ.ਆਈ. ਅਵਤਾਰ ਸਿੰਘ ਸੋਨਾ ਦੀ ਜਗ੍ਹਾ 'ਤੇ ਆਏ ਹਨ, ਜਿੰਨਾ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਨਜ਼ਦੀਕੀ ਥਾਣਾ ਵਲਟੋਹਾ ਦਾ ਨਵਾਂ ਐਸ.ਐਚ.ਓ. ਲਗਾਇਆ ਗਿਆ ਹੈ, ਜਿਸ ਕਰਕੇ ਦੋਨਾਂ ਨਵ ਨਿਯੁਕਤ ਥਾਣਾ ਮੁਖੀਆਂ ਨੇ ਆਪਣੇ-ਆਪਣੇ ਅਹੁਦਿਆਂ ਦਾ ਚਾਰਜ ਸੰਭਾਲ ਲਿਆ ਹੈ | ਇਕ ਮੁਲਾਕਾਤ 'ਚ ਉੱਕਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਲਿਸ ਮੁਖੀ ਵਲੋਂ ਜਾਰੀ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਵਲੋਂ ਚਲਾਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਛੇਤੀ ਕਾਬੂ ਕਰਕੇ ਜੇਲ੍ਹਾਂ 'ਚ ਸੁੱਟਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੋਰਟ ਕੰਪਲੈਕਸ 'ਚੋਂ ਏ.ਸੀ. ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਤੇਜ਼ ਮੀਂਹ ਕਾਰਨ ਕਿਸਾਨਾਂ ਦੀ ਕਣਕ ਨੂੰ ਵੱਡਾ ਨੁਕਸਾਨ ਹੋਣ ਦਾ ਅਨੁਮਾਨ <br/>
Ad Position 24