14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫਤਿਆਬਾਦ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 05-04-2026
ਫਤਿਆਬਾਦ, 4 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸ਼ਬਦ ਗੁਰੂ ਸਪੋਰਟਸ ਕਲੱਬ, ਬਸਰਾ ਗਰੁੱਪ ਅਤੇ ਐਨ.ਆਰ.ਆਈ. ਬਲਿਹਾਰ ਸਿੰਘ (ਨਾਰਵੇ) ਦੇ ਵਿਸ਼ੇਸ਼ ਸਹਿਯੋਗ ਸਦਕਾ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ | ਖੇਡ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਨ.ਆਰ.ਆਈ. ਬਲਿਹਾਰ ਸਿੰਘ ਨਾਰਵੇ ਵਾਲਿਆਂ ਵਲੋਂ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਨਿੰਦਰ ਸਿੰਘ ਬਸਰਾ, ਗੁਰਿੰਦਰ ਸਿੰਘ ਬਸਰਾ, ਸੁਰਿੰਦਰ ਸਿੰਘ ਬਸਰਾ, ਮੈਂਬਰ ਪੰਚਾਇਤ ਜਸਬੀਰ ਸਿੰਘ ਸਾਬੀ, ਬਾਬਾ ਸਾਹਿਬ ਸਿੰਘ ਖਾਨ ਰਜ਼ਾਦਾ, ਜਸਵਿੰਦਰ ਸਿੰਘ ਜੱਸ ਖਾਨ ਰਜ਼ਾਦਾ, ਬੇਅੰਤ ਸਿੰਘ ਪੰਪ ਵਾਲੇ, ਗੁਰਮੀਤ ਸਿੰਘ ਪੰਪ ਵਾਲੇ, ਸਾਬਕਾ ਬਲਾਕ ਸੰਮਤੀ ਮੈਂਬਰ ਤਜਿੰਦਰ ਸਿੰਘ ਪਿ੍ੰਸ, ਸੁਖਵਿੰਦਰ ਸਿੰਘ ਵਸੀਕਾ, ਇੰਸਪੈਕਟਰ ਕਸ਼ਮੀਰ ਸਿੰਘ, ਪਿੰਦਰਜੀਤ ਸਿੰਘ ਸੋਢੀ, ਸੁਵਿੰਦਰ ਸਿੰਘ ਸ਼ਿੰਦਾ ਅਤੇ ਡਾ. ਮਨਜੀਤ ਸਿੰਘ, ਕਸ਼ਮੀਰ ਸਿੰਘ ਸਹੋਤਾ ਹਾਜ਼ਰ ਹੋਏ | ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਮੈਂਬਰ ਪੰਚਾਇਤ ਜਸਬੀਰ ਸਿੰਘ ਹੰਸ ਨੇ ਦੱਸਿਆ ਕਿ ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ 10 ਫੁੱਟਬਾਲ ਮੈਚ ਕਰਵਾਏ ਗਏ | ਇਸੇ ਹੀ ਤਰ੍ਹਾਂ ਕੱਲ ਵੀ 10 ਮੈਚ ਕਰਵਾਏ ਜਾਣਗੇ ਅਤੇ ਐਤਵਾਰ ਨੂੰ ਇਨ੍ਹਾਂ ਟੀਮਾਂ ਵਿਚੋਂ ਹੀ ਫਾਈਨਲ ਮੈਚ ਕਰਵਾਏ ਜਾਣਗੇ | ਇਸ ਦੌਰਾਨ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ, ਜਗਜੀਤ ਸਿੰਘ ਕਾਲੂ, ਕੁਲਦੀਪ ਸਿੰਘ ਕੰਬੋਜ, ਅੰਗਰੇਜ਼ ਸਿੰਘ ਮਹੀਂਵਾਲ, ਰਤਨ ਸਿੰਘ ਦਿਉਲ, ਹਰਜੀਤ ਸਿੰਘ ਮੈਂਬਰ ਪੰਚਾਇਤ, ਕੁਲਦੀਪ ਸਿੰਘ ਮੈਂਬਰ ਪੰਚਾਇਤ, ਮਲਕੀਤ ਸਿੰਘ ਮੈਂਬਰ ਪੰਚਾਇਤ, ਚਰਨਜੀਤ ਸਿੰਘ ਕੁੱਕੂ, ਪਿ੍ੰਸੀਪਲ ਨਿਰਮਲ ਸਿੰਘ, ਠੇਕੇਦਾਰ ਮਲਕੀਤ ਸਿੰਘ, ਲਾਡੀ ਮਾਸਟਰ, ਯਾਦਵਿੰਦਰ ਸਿੰਘ ਭੰਗੂ, ਦਲਜੀਤ ਸਿੰਘ ਦਮਨ ਹੰਸ ਅਤੇ ਅਰਮਾਨਦੀਪ ਸਿੰਘ ਹੰਸ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਖਾਨ ਰਜ਼ਾਦਾ ਪਰਿਵਾਰ ਵਲੋਂ ਜਗਦੀਪ ਸਿੰਘ ਮਿੰਟੂ, ਜਸਪਾਲ ਸਿੰਘ, ਬਲਕਾਰ ਸਿੰਘ, ਗੁਲਰਾਜ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਬਲਜੀਤ ਸਿੰਘ ਸ਼ਾਹ, ਗੁਰਬੀਰ ਸਿੰਘ ਦਿਉਲ, ਗੁਰਵੀਰ ਸਿੰਘ ਦਿਉਲ, ਹਰਮਨਦੀਪ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ ਕਾਕਾ, ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਕੀਤੀ | ਟੂਰਨਾਮੈਂਟ ਦੌਰਾਨ ਬਿੱਕਾ ਲਹੌਰੀਆ ਗੋਇੰਦਵਾਲ ਸਾਹਿਬ ਵਾਲਿਆਂ ਨੇ ਕੁਮੈਂਟੇਟਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਪ੍ਰਬੰਧਕਾਂ ਵਲੋਂ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਲਈ ਐੱਲ.ਪੀ.ਜੀ. ਬੁਕਿੰਗ 'ਤੇ 45 ਦਿਨ ਦੀ ਪਾਬੰਦੀ ਕੇਂਦਰ ਦਾ ਨਵਾਂ ਧੱਕਾ- ਸਮਸ਼ੇਰ ਸਿੰਘ ਪੱਧਰੀ <br/> ਅਗਲੀ ਖ਼ਬਰ ਪਿਸਟਲ ਅਤੇ ਨਸ਼ੀਲੇ ਪਦਾਰਥਾਂ ਸਮੇਤ ਚਾਰ ਵਿਅਕਤੀ ਗਿ੍ਫ਼ਤਾਰ <br/>
Ad Position 24