14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡਾਂ ਲਈ ਐੱਲ.ਪੀ.ਜੀ. ਬੁਕਿੰਗ 'ਤੇ 45 ਦਿਨ ਦੀ ਪਾਬੰਦੀ ਕੇਂਦਰ ਦਾ ਨਵਾਂ ਧੱਕਾ- ਸਮਸ਼ੇਰ ਸਿੰਘ ਪੱਧਰੀ <br/>

Ad Position 21
No active advertisement
ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਹਰਿੰਦਰ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਵਲੋਂ ਘਰੇਲੂ ਐੱਲ.ਪੀ.ਜੀ. ਸਿਲੰਡਰ ਬੁਕਿੰਗ ਦੇ ਨਿਯਮਾਂ ਵਿਚ ਕੀਤਾ ਗਿਆ ਤਾਜ਼ਾ ਬਦਲਾਅ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਨਾਲ ਵੱਡੀ ਜਿਆਦਤੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਦੇ ਨਿਯਮਾਂ ਅਨੁਸਾਰ ਇਕ 14.2 ਕਿਲੋਗ੍ਰਾਮ ਐੱਲ.ਪੀ.ਜੀ. ਸਿਲੰਡਰ ਬੱੁਕ ਕਰਨ ਤੋਂ ਬਾਅਦ ਦੂਜਾ ਸਿਲੰਡਰ ਬੁੱਕ ਕਰਨ ਲਈ ਕੇਵਲ 21 ਦਿਨਾਂ ਦੀ ਉਡੀਕ ਲਾਜ਼ਮੀ ਸੀ ਅਤੇ ਇਹ ਨਿਯਮ ਪਿੰਡਾਂ ਅਤੇ ਸ਼ਹਿਰਾਂ ਦੋਵੇਂ ਲਈ ਇਕਸਾਰ ਸੀ ਪਰ ਹੁਣ ਨਵੇਂ ਨਿਯਮਾਂ ਤਹਿਤ ਸ਼ਹਿਰੀ ਇਲਾਕਿਆਂ ਵਿਚ ਇਹ ਮਿਆਦ 25 ਦਿਨ ਕਰ ਦਿੱਤੀ ਗਈ ਹੈ ਜਦਕਿ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਲਈ ਇਹ ਸਿੱਧੀ 45 ਦਿਨਾਂ ਤੱਕ ਵਧਾ ਦਿੱਤੀ ਗਈ ਹੈ, ਜੋ ਪਿੰਡਾਂ ਨਾਲ ਖੁੱਲ੍ਹਾ ਭੇਦਭਾਵ ਹੈ | ਪੱਧਰੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ, ਮਹਿੰਗਾਈ ਅਤੇ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ | ਐਸੇ ਵਿਚ 45 ਦਿਨਾਂ ਦੀ ਲੰਮੀ ਉਡੀਕ ਉਹਨਾਂ ਨੂੰ ਮੁੜ ਪੁਰਾਣੇ ਧੂੰਏਾ ਵਾਲੇ ਚੁੱਲਿ੍ਹਆਂ ਵੱਲ ਧੱਕੇਗੀ, ਜੋ ਸਿਹਤ ਲਈ ਵੀ ਖ਼ਤਰਨਾਕ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਪ੍ਰਸ਼ਾਸਨਿਕ ਨਹੀਂ ਸਗੋਂ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਲੱਗਦਾ ਹੈ | ਇੰਝ ਮਹਿਸੂਸ ਹੁੰਦਾ ਹੈ ਕਿ ਕੇਂਦਰ ਸਰਕਾਰ ਵਲੋਂ ਵਾਰੀ-ਵਾਰੀ ਪੰਜਾਬ ਦੇ ਕਿਸਾਨਾਂ ਨਾਲ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਪਿਛਲੇ ਸਮੇਂ ਵਿਚ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ਼ ਲਗਾਏ ਗਏ ਇਤਿਹਾਸਕ ਕਿਸਾਨੀ ਧਰਨੇ ਦਾ ਬਦਲਾ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਪਿੰਡਾਂ ਲਈ ਵਧੇਰੇ ਸਹੂਲਤਾਂ ਦਿੱਤੀਆਂ ਜਾਣ, ਪਰ ਇਸ ਦੇ ਉਲਟ ਪਾਬੰਦੀਆਂ ਵਧਾਈਆਂ ਜਾ ਰਹੀਆਂ ਹਨ, ਜੋ ਬਿਲਕੁਲ ਅਨਉਚਿਤ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਵਿਚੋਂ ਕਿਤਾਬਾਂ ਮਹਿੰਗੇ ਰੇਟ 'ਤੇ ਦੇਣਾ ਨਿੰਦਣਯੋਗ-ਪਵਨ ਸ਼ਰਮਾ ਅਗਲੀ ਖ਼ਬਰ ਫਤਿਆਬਾਦ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ <br/>
Ad Position 24