15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਸਰਕਾਰ ਦਾ ਡੀ. ਏ. ਅਤੇ ਹੋਰ ਮੰਗਾਂ ਤੋਂ ਮੁਨਕਰ ਹੋਣਾ ਪੈਨਸ਼ਨਰਜ਼ ਅਤੇ ਮੁਲਾਜ਼ਮ ਵਰਗ ਲਈ ਵੰਗਾਰ-ਬਲਦੇਵ ਸਿੰਘ <br/>

Ad Position 21
No active advertisement
ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਹਰਿੰਦਰ ਸਿੰਘ)- ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਵਿਛੜ ਚੁੱਕੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਨਾਂ ਵਿਚ ਅਧਿਆਪਕ ਆਗੂ ਹਰਗੋਪਾਲ ਸਿੰਘ, ਅਵਤਾਰ ਸਿੰਘ ਬੁਰਜ, ਮਹਿੰਦਰ ਸਿੰਘ ਪੰਡੋਰੀ ਤਖਤ, ਹਰਬੰਸ ਸਿੰਘ ਦਾ ਬੇਟਾ ਨਿਰੰਜਣ ਸਿੰਘ ਸ਼ਾਮਿਲ ਸਨ | ਸਤਪਾਲ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਪੰਜਾਬ ਦੀ ਮਾਨ ਸਰਕਾਰ ਪੈਨਸ਼ਨਰਜ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ ਪਿਛਲੇ ਚਾਰ ਸਾਲ ਤੋਂ ਮੰਗਾਂ ਮੰਨਣ ਦੀ ਬਜਾਏ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ 16 ਡੀ.ਏ. ਜਾਮ ਕੀਤਾ ਹੋਇਆ ਹੈ, 2.59 ਦਾ ਫੈਕਟਰ ਲਾਗੂ ਨਹੀਂ ਕੀਤਾ ਜਾ ਰਿਹਾ, ਨਵੀਂ ਮੈਡੀਕਲ ਸਹੂਲਤ ਰੱਦ ਕਰਦੇ ਹੋਏ 10 ਲੱਖ ਤੱਕ ਦਾ ਮੁਫਤ ਬੀਮਾ ਕੀਤਾ ਜਾਵੇ ਬਕਾਏ ਲੈਣ ਲਈ ਵੀ ਪੈਨਸ਼ਨਰਜ ਨੂੰ ਬੈਂਕਾਂ ਦੇ ਚੱਕਰ ਕੱਟਣੇ ਪਏ ਰਹੇ ਹਨ, ਈ-ਕੇ.ਵਾਈ.ਸੀ. ਦਾ ਨਵਾਂ ਸੱਪ ਕੱਢ ਕੇ ਪੈਨਸ਼ਨਰਾਂ ਦੇ ਦੇ ਗਲਾਂ ਵਿਚ ਪਾਇਆ ਜਾ ਰਿਹਾ ਹੈ | ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੋਵੇਂ ਸਰਕਾਰਾਂ ਘੋਰ ਆਰਥਿਕ ਸੰਕਟ ਵਿਚ ਫਸ ਚੁੱਕੀਆਂ ਹਨ | ਸੰਕਟ ਵਿਚੋਂ ਬਾਹਰ ਨਿਕਲਣ ਲਈ ਲਗਾਤਾਰ ਕਰਜਾ ਚੁੱਕਿਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਕਿਹਾ ਕਿ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਪੈਨਸ਼ਨਰ ਅਤੇ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕੁਝ ਵੀ ਦੇਣ ਲਈ ਤਿਆਰ ਨਹੀਂ ਹੈ | ਇਸ ਮੌਕੇ ਬਲਦੇਵ ਸਿੰਘ ਕੈਸ਼ੀਅਰ, ਤੇਜਿੰਦਰ ਸਿੰਘ ਕੱਲਾ, ਚੇਅਰਮੈਨ ਗੁਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਮੰਗਲ ਸਿੰਘ ਸਰਹਾਲੀ, ਦਵਿੰਦਰ ਸਿੰਘ ਬਿੱਟੂ, ਉਂਕਾਰ ਸਿੰਘ, ਬਖਸ਼ੀਸ਼ ਸਿੰਘ ਜਵੰਧਾ, ਅਸ਼ਵਨੀ ਕੁਮਾਰ, ਧਰਮ ਸਿੰਘ ਪੱਟੀ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ ਵਿਚ ਕਸ਼ਮੀਰ ਸਿੰਘ ਬੁਰਜ, ਚਾਨਣ ਸਿੰਘ ਪੱਟੀ, ਗੋਪਾਲ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਬਲਬੀਰ ਸਿੰਧ, ਬੀਰ ਮਸੀਹ, ਜੋਗਾ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਮਹਿੰਦਰ ਸਿੰਘ ਢੋਟੀਆਂ, ਸੁਖਦੇਵ ਸਿੰਘ ਗੰਡੀਵਿੰਡ, ਨਿਰਮਲ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਰਮੇਸ਼ ਸ਼ਕਤੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੁਖਬਰਿੰਦਰ ਕਾਜੀਵਾਲ ਨੇ ਸਾਥੀਆਂ ਸਮੇਤ ਮੰਨਾ ਮੀਆਂਵਿੰਡ ਨੂੰ ਦਿੱਤਾ ਸਮਰਥਨ <br/>
Ad Position 24