ਖੇਮਕਰਨ, 9 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹੁਣ ਤੱਕ ਦੇ ਚਾਰ ਸਾਲਾਂ ਰਾਜ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਮਹਿੰਮ ਤਹਿਤ ਪਾਰਟੀ ਦੀ ਮੀਟਿੰਗ ਖੇਮਕਰਨ ਸ਼ਹਿਰ ਦੀ ਵਾਰਡ ਨੰਬਰ 11 'ਚ ਮਨਜੀਤ ਸਿੰਘ ਕੌਂਸਲਰ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਭਾਰੀ ਗਿਣਤੀ 'ਚ ਵਾਰਡ ਵਾਸੀ ਸ਼ਾਮਿਲ ਹੋਏ | ਮੀਟਿੰਗ 'ਚ ਉਚੇਚੇ ਤੌਰ 'ਤੇ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਡਾਇਰੈਕਟਰ ਸੁਰਜੀਤ ਸਿੰਘ ਭੂਰਾ ਤੇ ਪੰਜਾਬ ਖਾਦੀ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਬਲਜੀਤ ਸਿੰਘ ਖਾਹਰਾ ਸ਼ਾਮਿਲ ਹੋਏ, ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਚਾਰ ਸਾਲਾਂ 'ਚ ਕੀਤੀਆਂ ਪ੍ਰਾਪਤੀਆਂ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਦੀ ਇਹ ਪਹਿਲੀ ਮਾਨ ਸਰਕਾਰ ਹੀ ਹੈ, ਜਿਸ ਨੇ ਚਾਰ ਸਾਲਾਂ ਰਾਜ 'ਚ ਸੂਬਾ ਵਾਸੀਆਂ ਨਾਲ ਚੋਣਾਂ 'ਚ ਕੀਤਾ ਹਰ ਵਾਅਦਾ ਪੂਰਾ ਕਰਨ ਦੇ ਨਾਲ ਹੋਰ ਵੀ ਰਾਹਤ ਫੰਡਾਂ ਦੀਆਂ ਸਕੀਮਾਂ ਵਿਚ ਵਾਧਾ ਕੀਤਾ ਹੈ | ਖਾਸ ਕਰਕੇ 10 ਲੱਖ ਸਿਹਤ ਬੀਮਾ ਤੇ ਘਰੇਲੂ ਔਰਤਾਂ ਦੀ ਮਹੀਨਾਵਾਰ ਸਹਾਇਤਾ ਰਾਸ਼ੀ ਵਰਗੀਆਂ ਇਤਿਹਾਸਕ ਸਕੀਮਾਂ ਅਮਲ 'ਚ ਲਿਆ ਕੇ ਹਰ ਪੰਜਾਬੀ ਦਾ ਦਿੱਲ ਜਿੱਤ ਲਿਆ ਹੈ, ਜਿਸ ਕਰਕੇ ਹਰ ਵਰਗ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਅਤੇ ਖੁਸ਼ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਵੀ ਹਰ ਸਹੂਲਤ ਦਾ ਲਾਭ ਮਿਲੇਗਾ | ਅੰਤ ਵਿਚ ਵਾਰਡ ਦੇ ਕੌਂਸਲਰ ਮਨਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਕੁਲਤਾਰ ਸਿੰਘ ਖੇੜਾ, ਅਮਰਜੀਤ ਸਿੰਘ ਬੱਬੂ ਕੌਂਸਲਰ, ਸ਼ਾਮ ਸਿੰਘ ਕੌਂਸਲਰ, ਬਲਾਕ ਪ੍ਰਧਾਨ ਦਲੇਰ ਸਿੰਘ ਪੱਤੂ, ਸੱੁਖਪਾਲ ਸਿੰਘ ਰਾਣਾ, ਮਨਜੀਤ ਸਿੰਘ ਭੂਰਾ, ਸਤਨਾਮ ਸਿੰਘ ਭੂਰਾ, ਹੀਰਾ ਸਿੰਘ ਮੱਲ, ਸੋਨੂੰ ਸਹੋਤਾ, ਬੋਹੜ ਸਿੰਘ ਕੌਂਸਲਰ, ਗੁਰਵਿੰਦਰ ਸਿੰਘ ਭੂਰਾ, ਬਾਬਾ ਵਿਰਸਾ ਸਿੰਘ, ਹਰਜੀਤ ਸਿੰਘ, ਮੋਹਨ ਬੱਸਤੀ, ਸੁਖਦੇਵ ਸਿੰਘ ਅਲਗੋਂ ਆਦਿ ਹਾਜ਼ਰ ਸਨ |