04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜ਼ੋਨ ਬਾਬਾ ਦੀਪ ਸਿੰਘ ਜੀ ਦੀ ਕੋਰ ਕਮੇਟੀ ਦੀਆਂ ਚੋਣਾਂ ਹੋਈਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 10-04-2026
ਤਰਨ ਤਾਰਨ, 9 ਅਪ੍ਰੈਲ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਕੋਰ ਕਮੇਟੀ ਦੀਆਂ ਚੋਣਾਂ ਪਿੰਡ ਜੋਹਲ ਰਾਜੂ ਸਿੰਘ ਦੇ ਬਾਬਾ ਦਰਵੇਸ਼ ਜੀ ਦੇ ਅਸਥਾਨ 'ਤੇ ਹੋਈ | ਜਿਸ ਦੀ ਅਗਵਾਈ ਕਿਸਾਨ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ੱਕਰੀ, ਜਰਨੈਲ ਸਿੰਘ ਨੂਰਦੀ, ਉਪਜੀਤ ਕੌਰ ਝਬਾਲ, ਰੇਸ਼ਮ ਸਿੰਘ ਘੁਰਕਵਿੰਡ ਵਲੋਂ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਪੁਰਾਣੀ ਚੱਲ ਰਹੀ ਕੋਰ ਕਮੇਟੀ ਨੂੰ ਜ਼ੋਨ ਦੀਆਂ 18 ਇਕਾਈਆਂ 'ਚੋਂ ਚੁਣੇ ਗਏ ਡੈਲੀਕੇਟਾਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਮੀਟਿੰਗ ਦੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣ ਲੈ ਗਏ | ਇਸ ਚੋਣ ਪ੍ਰਕਿਰਿਆ 'ਚ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ, ਜ਼ੋਨ ਮੀਤ ਪ੍ਰਧਾਨ ਅੰਗਰੇਜ਼ ਸਿੰਘ ਦਬੁਰਜੀ, ਜ਼ੋਨ ਖਜਾਨਚੀ ਹਰਜਿੰਦਰ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਸਲਾਹਕਾਰ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਆਗੂ ਬਲਜੀਤ ਸਿੰਘ ਰਟੌਲ, ਜ਼ੋਨ ਵਲੰਟੀਅਰ ਸੁਪਰਵਾਈਜ਼ਰ ਦਰਬਾਰਾ ਸਿੰਘ ਗੋਹਲਵੜ੍ਹ ਨੇ ਆਪਣੇ ਜ਼ੋਨ ਦੇ ਤਿੰਨ ਸਾਲਾਂ ਦਾ ਲੇਖਾ ਜੋਖਾ ਦਿੱਤਾ ਅਤੇ ਆਪਣੇ ਜ਼ੋਨ ਵਲੋਂ ਤਿੰਨ ਸਾਲਾਂ ਵਿਚ ਕੀਤੇ ਕਾਰਜਾਂ ਦਾ ਵੇਰਵਾ ਦਿੱਤਾ | ਜ਼ੋਨ ਬਾਬਾ ਦੀਪ ਸਿੰਘ ਜੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਨਵੇਂ ਚੁਣੇ ਅਹੁਦੇਦਾਰਾਂ ਦੀ ਘੋਸ਼ਣਾ ਕੀਤੀ | ਇਸ ਚੋਣ ਪ੍ਰਕਿਰਿਆ ਵਿਚ ਭਾਗ ਲੈਣ ਲਈ ਜ਼ੋਨ ਦੀਆਂ ਸਾਰੀਆਂ ਇਕਾਈਆਂ ਵਿਚੋਂ ਪ੍ਰਧਾਨ, ਸਕੱਤਰ ਅਤੇ ਸਾਰੀਆਂ ਕਮੇਟੀਆਂ ਅਤੇ ਹੋਰ ਕਿਸਾਨ, ਮਜ਼ਦੂਰ, ਆਗੂਆਂ ਅਤੇ ਬੀਬੀਆ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਨ੍ਹਾਂ ਸਾਰੇ ਆਗੂਆਂ ਦਾ ਜ਼ਿਲ੍ਹਾ ਆਗੂਆਂ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਉਮੀਦ ਕੀਤੀ ਕਿ ਨਵੀਂ ਚੁਣੀ ਹੋਈ ਕਮੇਟੀ ਬਹੁਤ ਵੱਡੇ ਪੱਧਰ ਤੇ ਆਪਣਾ ਕੰਮ ਕਰੇਗੀ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਜ਼ੋਨ ਪ੍ਰੈਸ ਸਕੱਤਰ ਰਮਨਜੀਤ ਸਿੰਘ ਐਮਾਂ ਕਲਾਂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੋਲੇਪਣ ਦੇ ਲੱਛਣਾਂ ਦਾ ਸਮੇਂ ਸਿਰ ਪਤਾ ਲੱਗਣ 'ਤੇ ਬਚਾਅ ਸੰਭਵ-ਡਾ. ਰੰਧਾਵਾ ਅਗਲੀ ਖ਼ਬਰ ਤਰਨ ਤਾਰਨ ਵਿਖੇ ਭਾਜਪਾ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ ਲਗਾਇਆ
Ad Position 24