ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸ ਦੇ ਲੱਛਣ ਪਛਾਣ ਕੇ ਇਸ ਤੋਂ ਬਚਿਆ ਜਾ ਸਕਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਘੱਟ ਸੁਣਾਈ ਦੇਣਾ, ਗਲ ਨੂੰ ਸਮਝਣ ਵਿਚ ਪ੍ਰੇਸ਼ਾਨੀ, ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਣਾ, ਕੰਨ 'ਚ ਕੁਝ ਫਸਿਆ ਹੋਣਾ, ਟੀ.ਵੀ ਅਤੇ ਰੇਡੀਓ ਦੀ ਅਵਾਜ ਉਚੀ ਕਰਕੇ ਸੁਨਣਾ, ਕੰਨ ਵਿਚ ਰੇਸ਼ਾ ਵਗਣਾ, ਸਾਹਮਣੇ ਵਾਲੇ ਦੀ ਗਲ ਸਮਝ ਨਾ ਉਣਆ ਅਤੇ ਗਲਤ ਉਤਰ ਦੇਣਾ, ਕੰਨ ਵਿਚ ਦਰਦ ਰਹਿਣਾ, ਚੱਕਰ ਆਉਣਾ ਆਦਿ ਬੋਲੇਪਣ ਦੇ ਲੱਛਣ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਅਗਰ ਕੋਈ ਵਿਅਕਤੀ ਕੰਨ ਦੇ ਉਕਤ ਲੱਛਣਾਂ ਤੋਂ ਪੀੜਤ ਹੈ ਤਾਂ ਤਰੁੰਤ ਮਾਹਿਰ ਡਾਕਟਰ ਪਾਸ ਆਪਣਾ ਚੈਕਅਪ ਕਰਵਾਉ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ |