05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰੋਇੰਗ (ਕਿਸ਼ਤੀ ਦੌੜ) ਵਿਚ ਬੇਮਿਸਾਲ ਪ੍ਰਦਰਸ਼ਨ ਕਰ ਰਹੀ ਸਰਹਾਲੀ ਪਿੰਡ ਦੀ ਦਿਲਜੋਤ ਕੌਰ <br/>

Ad Position 21
No active advertisement
ਅਜੀਤ ਡੈਸਕ 17-04-2026
ਸਰਹਾਲੀ ਕਲਾਂ, 16 ਅਪ੍ਰੈਲ (ਅਜੇ ਸਿੰਘ ਹੁੰਦਲ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸਰਹਾਲੀ ਕਲਾਂ ਨੂੰ ਮਾਣ ਪ੍ਰਾਪਤ ਹੈ ਕਿ ਇੱਥੋਂ ਦੇ ਉਲੰਪੀਅਨ ਪ੍ਰਵੀਨ ਕੁਮਾਰ (ਭੀਮ), ਉਲੰਪੀਅਨ ਧਰਮ ਸਿੰਘ ਹਾਕੀ ਖਿਡਾਰੀ, ਏਸ਼ੀਅਨ ਦੌੜਾਕ ਤੇਗਾ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਸੰਸਾਰ ਪੱਧਰ ਤੱਕ ਨਾਂਅ ਰੁਸ਼ਨਾਇਆ | ਇਸੇ ਕੜੀ ਨੂੰ ਅੱਗੇ ਤੋਰਦਿਆਂ ਪਿੰਡ ਸਰਹਾਲੀ ਕਲਾਂ ਦੀ ਧੀ ਦਿਲਜੋਤ ਕੌਰ ਰੋਇੰਗ (ਕਿਸ਼ਤੀ ਦੌੜ) ਵਿਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਪਿੰਡ ਦੇ ਨਾਂਅ ਨੂੰ ਚਾਰ ਚੰਨ ਲਗਾ ਰਹੀ ਹੈ | ਪਿੰਡ ਦੇ ਕਿਸਾਨ ਗੁਰਜੀਤ ਸਿੰਘ ਦੀ ਇਸ ਬੇਟੀ ਨੇ ਆਮ ਪਰਿਵਾਰ 'ਚੋਂ ਉਠ ਕੇ ਨੈਸ਼ਨਲ ਪੱਧਰ ਤੱਕ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ | ਦਿਲਜੋਤ ਕੌਰ ਨੇ ਖੇਡਾਂ ਦਾ ਸਫਰ ਰਾਸ਼ਟਰੀ ਖੇਡ ਹਾਕੀ ਤੋਂ ਸ਼ੁਰੂ ਕਰਦਿਆਂ ਹਾਕੀ ਕੋਚ ਡੀ.ਐੱਸ.ਪੀ. ਸ਼ਰਨਜੀਤ ਸਿੰਘ ਦੀ ਨਿਗਰਾਨੀ ਹੇਠ ਪ੍ਰਾਪਤੀਆਂ ਕੀਤੀਆਂ | ਕਿਸਮਤ ਦਾ ਐਸਾ ਚੱਕਰ ਚੱਲਿਆ ਕਿ ਕਿਸ਼ਤੀ ਦੌੜ ਦਾ ਓ.ਅ ਵੀ ਨਾ ਜਾਨਣ ਵਾਲੀ ਦਿਲਜੋਤ ਕੌਰ ਨੇ ਮੌਕਾ ਮਿਲਦਿਆਂ ਹੀ ਜ਼ਿਕਰਯੋਗ ਪ੍ਰਾਪਤੀਆਂ ਹਾਸਿਲ ਕਰਨੀਆਂ ਸ਼ੁਰੂ ਕਰ ਦਿੱਤੀਆਂ | ਸਾਲ 2022 ਵਿਚ ਆਲ ਇੰਡੀਆ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 'ਚ ਭਾਗ ਲੈਂਦਿਆਂ ਵੱਖ-ਵੱਖ ਈਵੈਂਟ 'ਚ ਦਿਲਜੋਤ ਨੇ ਤਿੰਨ ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਪ੍ਰਾਪਤ ਕਰਦਿਆਂ ਕਿਸ਼ਤੀ ਦੌੜਾਂ 'ਚ ਆਪਣੀ ਧਾਂਕ ਜਮਾਉਣੀ ਸ਼ੁਰੂ ਕਰ ਦਿੱਤੀ | ਇਸ ਤੋਂ ਬਾਅਦ 2023 ਦੀ ਇਕਤਾਲਵੀਂ ਸੀਨੀਅਰ ਨੈਸ਼ਨਲ ਰੋਇੰਗ ਚੈਪੀਅਨਸ਼ਿਪ ਜੋ ਪੂਨੇ 'ਚ ਹੋਈ ਦੌਰਾਨ ਇਕ ਸੋਨ ਤਗਮਾ ਅਤੇ 2 ਕਾਂਸੇ ਦੇ ਮੈਡਲ ਜਿੱਤੇ | ਇਸੇ ਨਾਲ ਹੀ ਖੇਲੋ ਇੰਡੀਆ ਟੂਰਨਾਮੈਂਟ ਵਿਚ ਦਿਲਜੋਤ ਦੀ ਝੋਲੀ ਕਈ ਮੈਡਲ ਪਏ | ਇਸ ਸਾਲ ਹੋਈਆਂ 37 ਵੀਆਂ ਨੈਸ਼ਨਲ ਖੇਡਾਂ 'ਚ ਵੀ ਦਿਲਜੋਤ ਨੇ ਸਿਲਵਰ ਮੈਡਲ ਜਿੱਤਿਆ | ਦੇਸ਼ ਦੇ ਵੱਖ-ਵੱਖ ਖਿਤਾਬੀ ਮੁਕਾਬਲਿਆਂ 'ਚ ਹਰ ਸਾਲ ਮੱਲਾਂ ਮਾਰਨ ਤੋਂ ਇਲਾਵਾ ਜੁਲਾਈ 2024 ਵਿਚ ਨੀਂਦਰਲੈਂਡ ਵਿਚ ਹੋਏ ਵਰਲਡ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ ਵਿਚ ਵੀ ਭਾਰਤ ਦੀ ਤਰਫੋਂ ਦਿਲਜੋਤ ਨੇ ਹਿੱਸਾ ਲਿਆ | ਸਾਲ 2025 ਦੀਆਂ ਆਲ ਇੰਡੀਆ ਪੁਲਿਸ ਖੇਡਾਂ ਮੌਕੇ ਦਿਲਜੋਤ ਦੀ ਝੋਲੀ ਕਾਂਸੇ ਦਾ ਤਗਮਾ ਪਿਆ | ਇਸ ਸਾਲ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਏਸ਼ੀਅਨ ਰੋਇੰਗ ਚੈਪੀਅਨਸ਼ਿਪ ਵਿਚ ਇਕ ਸਿਲਵਰ ਅਤੇ ਇਕ ਕਾਂਸੇ ਦਾ ਤਗਮਾ ਹਾਸਲ ਕੀਤਾ | ਸਾਲ 2026 ਦੀਆਂ ਪ੍ਰਾਪਤੀਆਂ ਦੀ ਸ਼ੁਰੂਆਤ ਦਿਲਜੋਤ ਕੌਰ ਨੇ ਨੈਸ਼ਨਲ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਕੀਤੀ | ਇਸ ਸਮੇਂ ਦਿਲਜੋਤ ਕੌਰ ਸੀ.ਆਰ.ਪੀ.ਐੱਫ ਦੀ ਡਿਊਟੀ ਕਰਦਿਆਂ ਤਨਦੇਹੀ ਨਾਲ ਆਪਣੀ ਖੇਡ ਨੂੰ ਸਮਰਪਿਤ ਹੋ ਕੇ ਅਭਿਆਸ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਰਵਣ ਸਿੰਘ ਵਲੀਪੁਰ ਜ਼ੋਨ ਪ੍ਰਧਾਨ ਬਣੇ <br/> ਅਗਲੀ ਖ਼ਬਰ ਪਿੰਡ ਧੂੰਦਾ ਦੀ ਪੰਚਾਇਤ ਕਾਂਗਰਸ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ <br/>
Ad Position 24