05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਰਵਣ ਸਿੰਘ ਵਲੀਪੁਰ ਜ਼ੋਨ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 17-04-2026
ਤਰਨ ਤਾਰਨ, 16 ਅਪ੍ਰੈਲ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਜ਼ਿਲ੍ਹੇ ਦਾ 6ਵਾਂ ਜ਼ੋਨ ਪੱਧਰੀ ਇਜਲਾਸ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਧੰਨ ਧੰਨ ਬਾਬਾ ਸਿੱਧ ਸਰਸਾਈ ਪਿੰਡ ਚੰਬਲ ਹਾਊਸ ਵਿਖੇ ਹੋਇਆ | ਇਸ ਮੌਕੇ ਕਮੇਟੀ ਦੀ ਹੋਈ ਚੋਣ ਮੌਕੇ ਸਰਵਣ ਸਿੰਘ ਵਲੀਪੁਰ ਨੂੰ ਜ਼ੋਨ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸਰਵਣ ਸਿੰਘ ਵਲੀਪੁਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਹਰ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣਗੇ | ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਲ੍ਹ, ਹਰਜਿੰਦਰ ਸਿੰਘ ਸ਼ੱਕਰੀ, ਜਰਨੈਲ ਸਿੰਘ ਨੂਰ, ਫਤਿਹ ਸਿੰਘ ਪਿੱਦੀ, ਬੀਬੀ ਉਪਜੀਤ ਕੌਰ ਝਬਾਲ, ਰੇਸ਼ਮ ਸਿੰਘ ਘੁਰਕਵਿੰਡ, ਬਲਜੀਤ ਸਿੰਘ ਝਬਾਲ, ਨਿਸ਼ਾਨ ਸਿੰਘ ਸ਼ਹਾਬਪੁਰ, ਜ਼ੋਨ ਦੇ ਨਵੇਂ ਬਣੇ ਪ੍ਰਧਾਨ ਸਰਵਣ ਸਿੰਘ ਵਲੀਪੁਰ, ਸਕੱਤਰ ਕੁਲਵਿੰਦਰ ਸਿੰਘ ਵਾਂ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਪਲਾਸੌਰ, ਮੀਤ ਪ੍ਰਧਾਨ ਸੁਖਦੇਵ ਸਿੰਘ ਮਾਣੋਚਾਲ੍ਹ, ਅਮਰੀਕ ਸਿੰਘ ਜੰਡੋਕੇ ਪ੍ਰੈਸ ਸਕੱਤਰ, ਕੁਲਦੀਪ ਸਿੰਘ, ਨਿਰਵੈਲ ਸਿੰਘ ਬੁੱਗਾ ਖਜਾਨਚੀ, ਸਤਨਾਮ ਸਿੰਘ ਖਹਿਰਾ, ਤਰਸੇਮ ਸਿੰਘ ਕੱਦਗਿੱਲ, ਮੰਗਲ ਸਿੰਘ ਨੰਦਪੁਰ ਵਲੰਟੀਅਰ ਇੰਚਾਰਜ, ਪਰਮਜੀਤ ਸਿੰਘ ਚੰਬਲ ਸਲਾਹਕਾਰ, ਸਵਿੰਦਰ ਸਿੰਘ ਚੁਤਾਲਾ, ਸਤਨਾਮ ਸਿੰਘ ਮਾਣੋਚਾਲ੍ਹ ਲੰਗਰ ਇੰਚਾਰਜ, ਸਤਨਾਮ ਸਿੰਘ ਚੁਤਾਲਾ, ਗੁਰਮੇਤ ਸਿੰਘ ਰੂੜੇਆਸਲ, ਬੀਬੀਆਂ ਕਮੇਟੀ ਆਗੂ ਮੀਤ ਪ੍ਰਧਾਨ ਜਸਬੀਰ ਕੌਰ ਬੁੱਗਾ, ਬਲਵਿੰਦਰ ਕੌਰ ਮਾਣੋਚਾਲ੍ਹ, ਸੁਖਵਿੰਦਰ ਕੌਰ ਜੰਡੋਕੇ, ਸਰਵਣ ਕੌਰ ਮੁਗਲਚੱਕ, ਕੁਲਵਿੰਦਰ ਕੌਰ ਵਲੀਪੁਰ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਮ.ਐਸ.ਐਮ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦਾ ਸੀ.ਬੀ.ਐਸ.ਈ. ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਰੋਇੰਗ (ਕਿਸ਼ਤੀ ਦੌੜ) ਵਿਚ ਬੇਮਿਸਾਲ ਪ੍ਰਦਰਸ਼ਨ ਕਰ ਰਹੀ ਸਰਹਾਲੀ ਪਿੰਡ ਦੀ ਦਿਲਜੋਤ ਕੌਰ <br/>
Ad Position 24