ਤਰਨ ਤਾਰਨ, 17 ਅਪ੍ਰੈਲ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਦੇ ਸੀਨੀਅਰ ਐਡਵੋਕੇਟ ਰਕੇਸ਼ ਰਮਨ ਅਰੋੜਾ ਅਤੇ ਅਡੀਸ਼ਨਲ ਸੈਸ਼ਨ ਜੱਜ ਬਿਕਰਮਜੀਤ ਅਰੋੜਾ ਦੇ ਪਿਤਾ ਐਡ. ਰੌਸ਼ਨ ਲਾਲ ਅਰੋੜਾ, ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਨਮਿਤ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸੰਕੀਰਤਨ ਕੀਤਾ ਗਿਆ | ਇਸ ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਸੈਸ਼ਨ ਜੱਜ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ, ਮਨੀਸ਼ ਦੂਆ ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਪੰਚਕੁਲਾ, ਰਮਨ ਗੁਗਲਾਨੀ ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਗੁਰਦਾਸਪੁਰ, ਅਮਨਦੀਪ ਸਿੰਘ ਸਿਵਲ ਜੱਜ ਤਰਨ ਤਾਰਨ, ਯੋਗੇਸ਼ ਗਿੱਲ ਸੈਸ਼ਨ ਜੱਜ, ਬਲਦੇਵ ਸਿੰਘ ਸਿਵਲ ਜੱਜ, ਜ਼ਿਲ੍ਹਾ ਬਾਰ ਐਸੋ. ਦੇ ਪ੍ਰਧਾਨ ਪਰਮਿੰਦਰ ਸਿੰਘ, ਸਾਬਕਾ ਮੰਤਰੀ ਅਨਿਲ ਜੋਸ਼ੀ, ਜ਼ਿਲ੍ਹਾ ਭਾਜਪਾ ਪ੍ਰਧਾਨ ਹਰਜੀਤ ਸਿੰਘ ਸੰਧੂ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਕਰਨ ਬੁਰਜ, ਰਾਜਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਬਲਦੇਵ ਸਿੰਘ ਗਿੱਲ ਸਾਬਕਾ ਪ੍ਰਧਾਨ ਬਾਰ ਐਸੋ., ਸੱਤਪਾਲ ਸ਼ਰਮਾ, ਚਰਨਜੀਤ ਸ਼ਰਮਾ ਸੀਨੀਅਰ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਗੋਲਡੀ ਕੌਂਸਲਰ, ਜਤਿੰਦਰ ਕੁਮਾਰ ਸੂਦ ਸਾਬਕਾ ਪ੍ਰਧਾਨ ਨਗਰ ਕੌਂਸਲ, ਐਡ. ਆਰ.ਪੀ ਸਿੰਘ ਮੈਣੀ, ਰਮਨੀਕ ਸਿੰਘ ਖੇੜਾ, ਕੌਂਸਲਰ ਮਨੋਜ ਅਗਨੀਹੋਤਰੀ, ਹਰਵਿੰਦਰ ਸਿੰਘ ਚਾਵਲਾ, ਪਿ੍ੰਸੀਪਲ ਦਲਜੀਤ ਕੌਰ, ਰਾਜਾ ਜੋਸ਼ੀ, ਐਡਵੋਕੇਟ ਅਜੈਪਾਲ ਸਿੰਘ ਸੱਗੂ, ਐਡਵੋਕੇਟ ਐਨ.ਪੀ.ਐਸ. ਮਨਚੰਦਾ ਆਦਿ ਤੋਂ ਇਲਾਵਾ ਵਕੀਲ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ |