15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਚੋਰਾਂ ਨੇ 2 ਦੁਕਾਨਾਂ 'ਤੇ ਬੋਲਿਆ ਹੱਲਾ ਕੱਪੜੇ ਦੇ ਸ਼ੋਅ ਰੂਮ ਅਤੇ ਪਿ੍ੰਟਿੰਗ ਪ੍ਰੈੱਸ ਤੋਂ ਕੀਤਾ 93 ਹਜ਼ਾਰ ਰੁਪਏ ਚੋਰੀ <br/>

Ad Position 21
No active advertisement
ਅਜੀਤ ਡੈਸਕ 22-04-2026
ਹਰੀਕੇ ਪੱਤਣ, 21 ਅਪ੍ਰੈਲ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਪਿ੍ੰਗੜੀ ਰੋਡ 'ਤੇ ਬੀਤੀ ਰਾਤ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਚੋਰਾਂ ਨੇ 2 ਦੁਕਾਨਾਂ 'ਤੇ ਹੱਲਾ ਬੋਲਦਿਆਂ 93 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਿਆ | ਜਾਣਕਾਰੀ ਦਿੰਦਿਆਂ ਕੱਪੜਾ ਸ਼ੋਅ ਰੂਮ ਫੈਬਰਿਕਸ ਦੇ ਮਾਲਕ ਰੌਸ਼ਨ ਲਾਲ ਪੁਰੀ ਨੇ ਦੱਸਿਆ ਕਿ ਉਸ ਦਾ ਪਿ੍ੰਗੜੀ ਰੋਡ 'ਤੇ ਸਰਕਾਰੀ ਸਕੂਲ ਦੇ ਸਾਹਮਣੇ ਕੱਪੜੇ ਦਾ ਸ਼ੋਅ ਰੂਮ ਫੈਬਰਿਕਸ ਦੇ ਨਾਂਅ 'ਤੇ ਹੈ ਤੇ ਉਸ ਦੇ ਉੱਪਰ ਹੀ ਸਾਡੀ ਰਿਹਾਇਸ਼ ਹੈ | ਬੀਤੀ ਸ਼ਾਮ ਉਹ ਰੋਜ਼ਾਨਾ ਦੀ ਤਰ੍ਹਾਂ ਕੱਪੜੇ ਦਾ ਸ਼ੋਅ ਰੂਮ ਬੰਦ ਕਰ ਕੇ ਚਲੇ ਗਏ ਤੇ ਜਦ ਸਵੇਰੇ ਆ ਕੇ ਦੇਖਿਆ ਤਾਂ ਸ਼ੋਅ ਰੂਮ ਦਾ ਸ਼ਟਰ ਅਤੇ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿਚ ਪਏ 85 ਹਜ਼ਾਰ ਚੋਰ ਚੋਰੀ ਕਰ ਕੇ ਲੈ ਗਏ | ਰੌਸ਼ਨ ਲਾਲ ਪੁਰੀ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ 2 ਅਣਪਛਾਤੇ ਚੋਰ, ਜਿੰਨਾ ਨੇ ਮੂੰਹ ਬੰਨੇ ਹੋਏ ਸਨ | ਰਾਤ 1 ਵਜੇ ਦੇ ਕਰੀਬ ਦੁਕਾਨ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਗੱਲੇ ਵਿਚੋਂ ਨਕਦੀ ਲੈ ਕੇ ਰਫ਼ੂ ਚੱਕਰ ਹੋ ਗਏ | ਇਸ ਦੇ ਨਾਲ ਹੀ ਸਥਿਤ ਇਕ ਹੋਰ ਪਿ੍ੰਟਿੰਗ ਪ੍ਰੈਸ ਦੀ ਦੁਕਾਨ ਦਾ ਸਟਰ ਤੋੜ ਕੇ ਚੋਰਾਂ ਨੇ ਗੱਲੇ ਵਿਚੋਂ 8500 ਰੁਪਏ ਨਕਦੀ ਚੋਰੀ ਕਰ ਲਈ | ਦੁਕਾਨਦਾਰਾਂ ਨੇ ਇਸ ਸੰਬੰਧੀ ਥਾਣਾ ਹਰੀਕੇ ਪੱਤਣ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਪੰਦਰਵਾੜੇ ਤਹਿਤ ਵੱਡੀ ਪੱਧਰ 'ਤੇ ਗਤੀਵਿਧੀਆਂ ਜਾਰੀ ਅਗਲੀ ਖ਼ਬਰ ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜ਼ਖ਼ਮੀ
Ad Position 24