20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜ਼ਿਲ੍ਹਾ ਤਰਨ ਤਾਰਨ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਰਾਮ ਇਕਬਾਲ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ <br/>

Ad Position 21
No active advertisement
ਅਜੀਤ ਡੈਸਕ 26-04-2026
ਪੱਟੀ, 25 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਪੱਟੀ ਵਲੋਂ ਸਵਰਗੀ ਰਾਮ ਇਕਬਾਲ ਭਾਰਦਵਾਜ ਦੇ ਜਨਮ ਦਿਵਸ ਮੌਕੇ 'ਤੇ ਰਾਮ ਇਕਬਾਲ ਐਕਸੀਲੈਂਸ ਅਵਾਰਡ ਨਾਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਸੁਰਿੰਦਰ ਸਿੰਘ ਏ.ਡੀ.ਸੀ. ਤਰਨ ਤਾਰਨ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਵਿਚ ਜਿੰਨਾਂ ਸ਼ਖਸ਼ੀਅਤਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਸਨਮਾਨਿਤ ਕਰਨਾ ਹੈ | ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿਣ ਉਪਰੰਤ ਰਿਬਨ ਕੱਟਣ ਅਤੇ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਿਆ | ਇਸ ਉਪਰੰਤ ਸੈਂਟਰਲ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਨਾਂ ਵਲੋਂ 'ਵੈਲਕਮ ਸੌਂਗ' ਪੇਸ਼ ਕੀਤਾ ਅਤੇ ਬੱਚਿਆਂ ਦੁਆਰਾ ਕੀਤੀ ਗਈ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ | ਉਚੇਚੇ ਤੌਰ 'ਤੇ ਪਧਾਰੇ ਮੁੱਖ ਮਹਿਮਾਨ ਏ.ਡੀ.ਸੀ ਤਰਨ ਤਾਰਨ ਸੁਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾਕਟਰ ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ਼ ਅਤੇ ਸੁਬੀ ਭਾਰਦਵਾਜ਼ ਦੇ ਸਹਿਯੋਗ ਨਾਲ ਲਗਭਗ 20 ਪ੍ਰਮੁੱਖ ਸ਼ਖਸ਼ੀਅਤਾਂ ਨੂੰ ਰਾਮ ਇਕਬਾਲ ਐਕਸੀਲੈਂਸ ਅਵਾਰਡ ਨਾਲ ਨਿਵਾਜਿਆ | ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਸਿੱਖਿਆ ਸੰਸਥਾਵਾਂ ਦੇ 4 ਸਕੂਲ ਮੁਖੀ ਅਤੇ 9 ਅਧਿਆਪਿਕਾਂ ਨੇ ਇਸ ਸਨਮਾਨ ਹਾਸਲ ਕੀਤੇ | ਇਸ ਤੋਂ ਇਲਾਵਾ 7 ਸ਼ਖਸੀਅਤਾਂ ਨੂੰ ਗੈਸਟ ਆਫ ਆਨਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿਚ ਰਾਕੇਸ਼ ਪਾਠਕ, ਨੀਲਮ ਪਾਠਕ, ਕਿ੍ਸ਼ਨਾ ਕੁਮਾਰੀ, ਸੁਰਿੰਦਰ ਉੱਪਲ, ਮਾਲਾ ਉਪਲ, ਡਾਕਟਰ ਰਕੇਸ਼ ਤਰੇਹਨ, ਪਰਮਿੰਦਰ ਸਿੰਘ, ਦੀਪਕ ਮਹਿਤਾ ਵਿਸ਼ੇਸ਼ ਮਹਿਮਾਨ ਯਸ਼ਵਿੰਦਰ ਸਿੰਘ, ਸ਼ਰਨਜੀਤ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ 70 ਵਿਦਿਆਰਥੀ ਨੂੰ ਵੀ ਸਨਮਾਨਿਤ ਕੀਤਾ ਗਿਆ | ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਜਿਸ ਨੇ ਨੈਸ਼ਨਲ ਟੈਲੇਂਟ ਸਰਚ ਟੈਸਟ ਵਿਚ ਪੂਰੇ ਭਾਰਤ ਵਿਚ ਪਹਿਲਾ ਪਹਿਲੇ ਸਥਾਨ ਤੇ ਰਹਿ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਨੇ ਸਵ. ਸ੍ਰੀ ਰਾਮ ਇਕਬਾਲ ਭਾਰਦਵਾਜ ਨੂੰ ਨਮਨ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਮਿਹਨਤ ਅਤੇ ਲਗਨ ਦਾ ਸਦਕਾ ਇਹ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ ਤੇ ਉਨ੍ਹਾਂ ਦਾ ਆਸ਼ੀਰਵਾਦ ਸਦਕਾ ਹੀ ਸਾਡੇ ਨਾਲ ਹੈ ਤੇ ਅਸੀਂ ਇਸੇ ਤਰ੍ਹਾਂ ਇਲਾਕੇ ਦੀ ਵਿਦਿਅਕ ਖੇਤਰ ਵਿੱਚ ਸੇਵਾ ਕਰਦੇ ਰਹੀਏ ਤੇ ਸਿੱਖਿਆ ਦੇ ਨਾਲ ਜੁੜੇ ਉਹਨਾਂ ਬੁੱਧੀਜੀਵਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੰਦੇ ਰਹੀਏ, ਜਿਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਦੇ ਹੋਏ ਭਵਿੱਖ ਦਾ ਨਿਰਮਾਣ ਕਰਨ ਵਿਚ ਆਪਣੀ ਮੁੱਖ ਭੂਮੀਕਾ ਨਿਭਾਈ ਹੈ ਅਤੇ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਸਰ, ਪਠਾਨਕੋਟਸ ਫਿਰੋਜ਼ਪੁਰ ਅਤੇ ਅੰਬਾਲਾ ਵਿਚ ਵੀ ਆਪਣੀਆਂ ਸੰਸਥਾਵਾਂ ਰਾਹੀਂ ਨੌਜਵਾਨ ਪੀੜੀ ਨੂੰ ਆਪਣਾ ਭਵਿੱਖ ਬਣਾਉਣ ਲਈ ਵਿੱਦਿਆ ਵੰਡਦੀਆਂ ਰਹਿਣਗੀਆਂ | ਅੰਤ ਵਿਚ ਇਹ ਸਮਾਰੋਹ ਵਿੱਚ ਪਹੁੰਚੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਦਾ ਪਿ੍ੰਸੀਪਲ ਡਾਕਟਰ ਸਰੀਤਾ ਨਾਰਦ ਨੇ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 3 ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਫਰੀਜ਼ ਅਗਲੀ ਖ਼ਬਰ ਰਾਜ ਸਭਾ ਦੇ ਮੈਂਬਰਾਂ ਵਲੋਂ ਭਾਜਪਾ 'ਚ ਜਾਣ ਤੋਂ ਬਾਅਦ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦੈ-ਔਲਖ, ਲਾਹੋਰ...
Ad Position 24