20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡਾ. ਅਵਤਾਰ ਸਿੰਘ, ਡਾਇ: ਜਗਦੀਸ਼ ਸਿੰਘ, ਅਨਿਲ ਜੋਸ਼ੀ ਤੇ ਡਾ. ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Ad Position 21
No active advertisement
ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿਦਿਅਕ ਸੰਸਥਾਵਾਂ ਦੇ ਤਿੰਨ ਕਾਲਜਾਂ ਦੇ ਸਾਂਝੇ ਕਾਨਵੋਕੇਸ਼ਨ ਸਮਾਰੋਹ ਦੌਰਾਨ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕਰਦੇ ਹੋਏ ਡਾ. ਅਵਤਾਰ ਸਿੰਘ, ਡਾਇਰੈਕਟਰ ਜਗਦੀਸ਼ ਸਿੰਘ, ਸਾਬਕਾ ਵਿਧਾਇਕ ਅਨਿਲ ਜੋਸ਼ੀ, ਡਾ. ਮਨਮੋਹਨ ਸਿੰਘ ਤੇ ਹੋਰ ਅਤੇ ਸਮਾਰੋਹ 'ਚ ਸ਼ਾਮਿਲ ਵਿਦਿਆਰਥਣਾਂ | ਤਸਵੀਰਾਂ ਨਿਰਮਲ ਸਟੂਡੀਓ <br/> 26-04-2026
ਅੰਮਿ੍ਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿਦਿਅਕ ਸੰਸਥਾਵਾਂ ਦੇ ਤਿੰਨ ਕਾਲਜਾਂ, ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵਿਮਨ, ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਐਂਡ ਅਲਾਈਡ ਸਟੱਡੀਜ਼ ਅਤੇ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਆਰਟਸ ਫਾਰ ਵਿਮਨ ਦਾ ਸਾਂਝਾ ਕਾਨਵੋਕੇਸ਼ਨ ਸਮਾਰੋਹ ਅੱਜ ਇਥੇ ਸੰਸਥਾ ਦੇ ਵਿਦਿਅਕ ਭਵਨ ਬਟਾਲਾ ਰੋਡ ਵਿਖੇ ਕੀਤਾ ਗਿਆ ਜਿਸ ਦੌਰਾਨ ਆਏ ਵਿਸ਼ੇਸ਼ ਮਹਿਮਾਨਾਂ ਤੇ ਸੰਸਥਾ ਦੇ ਪ੍ਰਬੰਧਕਾਂ ਵਲੋਂ ਬੀ. ਕਾਮ, ਬੀ.ਬੀ.ਏ., ਬੀ.ਐੱਸ ਸੀ., ਬੀ. ਸੀ. ਏ., ਬੀ. ਏ. ਅਤੇ ਐਮ.ਕਾਮ ਪ੍ਰੀਖਿਆਵਾਂ ਦੇ 480 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ | ਕਾਨਵੋਕੇਸ਼ਨ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਕਰਨ ਨਾਲ ਹੋਈ | ਉਪਰੰਤ ਵਿਦਿਆਰਥੀਆਂ ਦੁਆਰਾ ਫਰੈਂਚ ਨਾਟਕ 'ਨੈਕਲੇਸ' ਦੀ ਪੇਸ਼ਕਾਰੀ ਕੀਤੀ ਗਈ | ਫੋਰ ਐਸ ਸੰਸਥਾਵਾਂ ਦੇ ਆਨਰੇਰੀ ਸਕੱਤਰ ਅਤੇ ਡਾਇਰੈਕਟਰ ਸ. ਜਗਦੀਸ਼ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੱਚ ਦੇ ਰਾਹ 'ਤੇ ਤੁਰਨ ਅਤੇ ਮਿਹਨਤ ਨਾਲ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੱਤੀ | ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਐਂਡ ਅਲਾਈਡ ਸਟੱਡੀਜ਼ ਦੇ ਪਿ੍ੰਸੀਪਲ ਸਵਿਤਾ ਖੰਨਾ ਵਲੋਂ ਤਿੰਨਾਂ ਕਾਲਜਾਂ ਦੀਆਂ ਪ੍ਰਾਪਤੀਆਂ ਬਾਰੇ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ | ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਵਲੋਂ ਭੇਜਿਆ ਗਿਆ ਸੁਨੇਹਾ ਫੋਰ ਐੱਸ ਸੰਸਥਾਵਾਂ ਦੇ ਵਧੀਕ ਡਾਇਰੈਕਟਰ ਡਾ. ਮਨਮੋਹਨ ਸਿੰਘ ਵਲੋਂ ਸਾਂਝਾ ਕੀਤਾ ਗਿਆ | ਡਾ. ਮਨਪ੍ਰੀਤ ਕੌਰ ਨੇ ਡਾਇਰੈਕਟਰ ਜਗਦੀਸ਼ ਸਿੰਘ ਸਬੰਧੀ ਪ੍ਰਸ਼ੰਸਾ ਪੱਤਰ ਪੜ੍ਹਦੇ ਹੋਏ ਉਨ੍ਹਾਂ ਵਲੋਂ ਸੰਸਥਾ ਦੇ ਵਿਕਾਸ ਵਿਚ ਪਾਏ ਯੋਗਦਾਨ ਤੇ ਨਿ ਭਾਏ ਜਾ ਰਹੇ ਵਿਦਿਅਕ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਬਾਰੇ ਦੱਸਿਆ | ਇਸ ਦੌਰਾਨ ਆਏ ਵਿਸ਼ੇਸ਼ ਮਹਿਮਾਨਾਂ ਡਾ. ਅਵਤਾਰ ਸਿੰਘ (ਡਾਇਰੈਕਟਰ ਅਮਨਦੀਪ ਹਸਪਤਾਲ ਸਮੂਹ), ਸਾਬਕਾ ਵਿਧਾਇਕ ਅਨਿਲ ਜੋਸ਼ੀ, ਜਗਦੀਸ਼ ਸਿੰਘ, ਡਾ. ਮਨਮੋਹਨ ਸਿੰਘ ਤੇ ਹੋਰਨਾਂ ਵਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਕਾਮਰਸ ਕਾਲਜ ਦੇ ਪਿ੍ੰਸੀਪਲ ਹਰਪ੍ਰੀਤ ਕੌਰ ਉੱਪਲ ਦੁਆਰਾ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਸਵਰਨ ਕੌਰ, ਸ੍ਰੀਮਤੀ ਰਿਤਿਕਾ, ਡਾ. ਸੁਰਿੰਦਰ ਕੌਰ ਵਾਲੀਆ, ਡਾ. ਮਨਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ, ਪਿ੍ੰਸੀਪਲ ਗੁਰਪ੍ਰੀਤ ਸਿੰਘ, ਪਿ੍ੰਸੀਪਲ ਬਜਿੰਦਰ ਕੌਰ, ਪਿੰ: ਰਾਜਬੀਰ ਕੌਰ, ਡਾ. ਰੌਬਿਨ, ਰਾਖੀ ਓਬਰਾਏ, ਸਾਰਥਿਕ ਧਵਨ, ਹਰਪ੍ਰੀਤ ਸਿੰਘ ਵਾਲੀਆ, ਜਸਬੀਰ ਸਿੰਘ, ਸੁਸ਼ੀਲ ਮਿਸ਼ਰਾ, ਰਵੀ ਪਠਾਨੀਆ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 102 ਗ੍ਰਾਮ ਅਫੀਮ ਅਤੇ 18000 ਰੁਪਏ ਡਰੱਗ ਮਨੀ ਸਮੇਤ 2 ਨੌਜਵਾਨ ਕਾਬੂ <br/> ਅਗਲੀ ਖ਼ਬਰ ਬੇਅਦਬੀ ਮਸਲੇ 'ਤੇ ਸਰਕਾਰ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ-ਵਿਰਕ
Ad Position 24