24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਖ਼ੂਨਦਾਨ ਕੈਂਪ 'ਚ 16ਵੀਂ ਵਾਰ ਖ਼ੂਨਦਾਨ ਕੀਤਾ <br/>

Ad Position 21
No active advertisement
ਅਜੀਤ ਡੈਸਕ 27-04-2026
ਪੱਟੀ, 26 ਅਪ੍ਰੈਲ (ਕੁਲਵਿੰਦਰ ਪਾਲ ਸਿੰਘ, ਕਾਲੇਕੇ ਅਵਤਾਰ ਸਿੰਘ ਖਹਿਰਾ)-ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਆਪਣੇ ਅੱਠ ਸਾਲ ਪੂਰੇ ਹੋਣ ਉਪਰ ਸਮੂਹ ਟੀਮ ਵਲੋਂ ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਪੱਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਖੂਨਦਾਨ ਕੈਂਪ ਵਿਚ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਅਤੇ ਇੰਚਾਰਜ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਆਪਣੀ ਟੀਮ ਵਿਰਸਾ ਸਿੰਘ ਰੱਤਾ ਗੁੱਦਾ, ਸਰਬਦੀਪ ਸਿੰਘ ਕੈਰੋਂ, ਸੁਖਦੇਵ ਸਿੰਘ ਕਿਰਤੋਵਾਲ, ਕੁਲਦੀਪ ਸਿੰਘ ਸਭਰਾ, ਫੂਲਾ ਸਿੰਘ ਪੱਟੀ ਸਮੇਤ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਮਹਾਨ ਕਾਰਜ ਕਰਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਸੁਸਾਇਟੀ ਵਲੋਂ ਖੂਨਦਾਨ ਕਰਨ ਦੇ ਦਿੱਤੇ ਸੱਦੇ ਉੱਪਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਖੂਨ ਦਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ 2018 ਵਿਚ ਸੋਸ਼ਲ ਮੀਡੀਆ ਉਪਰ ਇਕ ਨਿੱਕਾ ਜਿਹਾ ਗਰੁੱਪ ਬਣਾ ਕੇ ਐਮਰਜੈਂਸੀ ਕੇਸਾਂ ਵਿਚ ਲੋੜਵੰਦ ਵਿਅਕਤੀਆਂ ਨੂੰ ਖੂਨਦਾਨ ਕਰਨ ਦੀ ਸੇਵਾ ਆਰੰਭ ਕੀਤੀ ਗਈ ਸੀ | ਸੈਂਕੜੇ ਨੌਜਵਾਨ ਮਨੁੱਖਤਾ ਦੀ ਸੇਵਾ ਸੱਸਾਇਟੀ ਨਾਲ ਜੁੜੇ ਹਨ ਅਤੇ ਨਿੱਤ ਦਿਨ ਜੁੜ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਸੋਸ਼ਲ ਮੀਡੀਏ ਅਤੇ ਮੋਬਾਈਲ ਫੋਨ ਜਰੀਏ ਐਮਰਜੈਂਸੀ ਕੇਸਾਂ ਵਿਚ ਹਰ ਜਗ੍ਹਾ ਖੂਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣਾ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਖੂਨਦਾਨ ਕਰਨ ਨਾਲ ਸਰੀਰ ਅੰਦਰ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ | ਬਹੁਤ ਜਲਦ ਨਵਾਂ ਖੂਨ ਬਣ ਜਾਂਦਾ ਹੈ | ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨਾ ਇਕ ਮਹਾਨ ਦਾਨ ਹੈ, ਤੁਹਾਡੇ ਦਾਨ ਕੀਤੇ ਖੂਨ ਦੇ ਚੰਦ ਕਤਰੇ ਕਿਸੇ ਦੀ ਕੀਮਤੀ ਜਾਨ ਜਾ ਸਕਦੇ ਹਨ | ਇਸ ਮੌਕੇ ਮਨੁੱਖਤਾ ਦੀ ਸੇਵਾ ਸੁਸਾਇਟੀ ਪੱਟੀ ਦੀ ਟੀਮ ਮੈਂਬਰਾਂ ਵਲੋਂ ਸਭ ਸਾਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਤਖਤੂਚੱਕ ਤੋਂ ਕਈ ਪਰਿਵਾਰਾਂ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੂੰ ਦਿੱਤਾ ਸਮਰਥਨ <br/> ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਭੜਕ ਰਹੇ ਲੋਕਾਂ ਤੋਂ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗਰਿੱਡਾਂ 'ਤੇ ਪੁਲਿਸ ਤਾਇਨਾਤ ਕਰਨ...
Ad Position 24