24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਤਖਤੂਚੱਕ ਤੋਂ ਕਈ ਪਰਿਵਾਰਾਂ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੂੰ ਦਿੱਤਾ ਸਮਰਥਨ <br/>

Ad Position 21
No active advertisement
ਅਜੀਤ ਡੈਸਕ 27-04-2026

ਮੀਆਂਵਿੰਡ, 26 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਤਖਤੂਚੱਕ ਤੋਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਦੇ ਕਈ ਪਰਿਵਾਰਾਂ ਵਲੋਂ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਖ਼ਾਨਪੁਰ ਨੂੰ ਸਮਰਥਨ ਦੇ ਦਿੱਤਾ | ਬਲਕਾਰ ਸਿੰਘ ਫ਼ੌਜੀ ਦੇ ਗ੍ਰਹਿ ਵਿਖੇ ਹੋਏ ਭਰਵੇਂ ਇਕੱਠ ਮੌਕੇ ਪੁੱਜੇ ਸਰਬਜੀਤ ਸਿੰਘ ਖ਼ਾਨਪੁਰ ਅਤੇ ਪਾਰਟੀ ਦੇ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ ਉਹ ਧੰਨਵਾਦੀ ਹਨ, ਇਨ੍ਹਾਂ ਪਰਿਵਾਰਾਂ ਦੇ ਜਿੰਨ੍ਹਾਂ ਵਲੋਂ ਅੱਜ ਸਮਰਥਨ ਦਿੱਤਾ ਗਿਆ ਹੈ | ਇਸ ਮੌਕੇ ਉਕਤ ਆਗੂਆਂ ਵਲੋਂ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਫ਼ੌਜੀ ਨੇ ਕਿਹਾ ਕਿ ਐਮ.ਪੀ. ਅੰਮਿ੍ਤਪਾਲ ਸਿੰਘ ਵਲੋਂ ਸਾਡੇ ਬੱਚਿਆਂ ਨੂੰ ਬਚਾਉਣ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਨੌਜਵਾਨਾਂ ਨੂੰ ਅੰਮਿ੍ਤ ਛਕਾਇਆ ਜਾ ਰਿਹਾ ਹੈ, ਜਿਸ ਕਰਕੇ ਅਸੀਂ ਵੀ ਅੱਜ ਭਾਈ ਅੰਮਿ੍ਤਪਾਲ ਦੀ ਪਾਰਟੀ ਨਾਲ ਜੁੜੇ ਹਾਂ, ਪਰ ਸਰਕਾਰ ਵਲੋਂ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਜੋ ਸਰਕਾਰ ਵਲੋਂ ਸ਼ਰੇਆਮ ਧੱਕਾ ਹੈ | ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਖ਼ਾਨਪੁਰ ਨਾਲ ਪਹੁੰਚੇ ਪ੍ਰਗਟ ਸਿੰਘ ਮੀਆਂਵਿੰਡ, ਸਤਨਾਮ ਸਿੰਘ ਮੀਆਂਵਿੰਡ, ਹਰਜੀਤ ਸਿੰਘ ਅੱਲੋਵਾਲ, ਦਲੀਪ ਸਿੰਘ ਏਕਲਗੱਡਾ, ਪਵਨ ਸਿੰਘ ਏਕਲਗੱਡਾ ਅਤੇ ਪਿੰਡ ਤਖਤੂਚੱਕ ਤੋਂ ਸੁਬੇਗ ਸਿੰਘ, ਬਲਜਿੰਦਰ ਸਿੰਘ, ਮਨੋਹਰ ਸਿੰਘ, ਜਗੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਕਿ੍ਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਗੁਰਦਾਸਪੁਰ ਨੂੰ 73 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਖ਼ੂਨਦਾਨ ਕੈਂਪ 'ਚ 16ਵੀਂ ਵਾਰ ਖ਼ੂਨਦਾਨ ਕੀਤਾ <br/>
Ad Position 24