ਤਰਨ ਤਾਰਨ, 26 ਅਪ੍ਰੈਲ (ਪਰਮਜੀਤ ਜੋਸ਼ੀ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਇਕ ਦਿਨਾਂ ਟੂਰਨਾਮੈਂਟ ਵਿਚ ਤਰਨ ਤਾਰਨ ਜ਼ਿਲ੍ਹੇ ਦੀ ਕਿ੍ਕਟ ਟੀਮ ਨੇ ਮੁੰਡਿਆਂ ਦੇ ਅੰਡਰ-23 ਵਿਚ ਗੁਰਦਾਸਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਗੁਰਦਾਸਪੁਰ ਵਿਚ ਖੇਡੇ ਗਏ ਇਸ ਮੈਚ ਵਿਚ ਤਰਨ ਤਾਰਨ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿਚ 301 ਦੌੜਾ ਬਣਾਈਆਂ, ਜਿਸ ਵਿਚ ਬੱਲੇਬਾਜ ਗਣੇਸ਼ ਨੇ ਨਬਾਦ ਰਹਿੰਦਿਆਂ 124 ਯੁਵਰਾਜ ਹੰਜਰਾ ਨੇ 68 ਅਤੇ ਅਨੀਕੇਤ ਸਿੰਘ ਨੇ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ | ਇਸ ਤੋਂ ਬਾਅਦ ਬੱਲੇਬਾਜੀ ਕਰਨ ਉੱਤਰੀ ਗੁਰਦਾਸਪੁਰ ਦੀ ਟੀਮ 228 ਦੌੜਾਂ ਹੀ ਬਣਾ ਸਕੀ | ਤਰਨ ਤਾਰਨ ਵਲੋਂ ਨਮਿਤਵੀਰ ਸਿੰਘ ਨੇ ਪੰਜ ਵਿਕਟਾਂ, ਅਮਰਵੀਰ ਲਹਿਲ ਨੇ ਦੋ ਅਤੇ ਅਮਰੋਜਪ੍ਰੀਤ ਤੇ ਪ੍ਰਫੁੱਲ ਪਾਂਡੇ ਨੇ ਇਕ-ਇਕ ਵਿਕਟ ਹਾਸਲ ਕੀਤੀ | ਇਸ ਮੌਕੇ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਉਪ ਪ੍ਰਧਾਨ ਕੁਲਦੀਪ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਸ਼ੇਰਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਨੇ ਪੂਰੀ ਟੀਮ ਅਤੇ ਕੋਚ ਸਰਤਾਜ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਭ ਟੀਮ ਦੀ ਇਕਜੁੱਟਤਾ ਦੇ ਪ੍ਰਦਰਸ਼ਨ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ |
ਤਰਨ ਤਾਰਨ ਕਿ੍ਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਗੁਰਦਾਸਪੁਰ ਨੂੰ 73 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
27-04-2026