ਪੱਟੀ, 28 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਮ ਆਦਮੀ ਪਾਰਟੀ ਸ਼ਹਿਰ ਪੱਟੀ ਦੀ ਮੀਟਿੰਗ 'ਆਪ' ਤੇ ਪੁਰਾਣੇ ਵਰਕਰ ਸਾਬਕਾ ਕੌਂਸਲਰ ਡਾਕਟਰ ਨਿਰਮਲ ਸਿੰਘ ਆਗੂ ਬਾਬਾ ਜੀਵਨ ਸਿੰਘ ਵਿਦਿਅਕ ਟਰੱਸਟ ਦੇ ਗ੍ਰਹਿ ਵਾਰਡ ਨੰਬਰ 17 ਵਿਖੇ ਹੋਈ | ਜਿਸ ਵਿਚ 'ਆਪ' ਦੇ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੀਟਿੰਗ 'ਚ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਅਤੇ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਚ ਸ਼ਹਿਰ ਸੰਬੰਧੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਅਤੇ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦੇ ਲਈ ਵਿਚਾਰ-ਵਟਾਂਦਾ ਕੀਤਾ ਗਿਆ | ਰਣਜੀਤ ਸਿੰਘ ਚੀਮਾ ਨੇ ਮੀਟਿੰਗ ਵਿਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਸਾਡੇ ਆਪਣੇ ਸ਼ਹਿਰ ਪੱਟੀ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ | ਇਸ ਮੌਕੇ ਕੈਪਟਨ ਹਰਦੇਵ ਸਿੰਘ, ਬਲਵੰਤ ਰਾਏ ਪ੍ਰਧਾਨ ਰੀਗਲ ਸਮਾਜ, ਸ਼ਕਤੀ ਸੰਧੂ ਪ੍ਰਧਾਨ ਵਾਲਮੀਕ ਸਮਾਜ, ਮੇਜਰ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਚੌਹਾਨ, ਰੇਸ਼ਮ ਸਿੰਘ, ਜੋਗਾ ਸਿੰਘ, ਬਲਬੀਰ ਸਿੰਘ ਗਿੱਲ, ਸਰਬਜੀਤ ਸਿੰਘ, ਮਾਸਟਰ ਰਾਜਨ ਕੁਮਾਰ, ਗਿਆਨ ਸਿੰਘ, ਜਸਵੰਤ ਸਿੰਘ, ਫੂਲਾ ਸਿੰਘ, ਪਰਮਿੰਦਰ ਸਿੰਘ ਕੈਰੋੋਂ, ਸਰਬਦੀਪ ਸਿੰਘ ਕੈਰੋਂ, ਵਿਰਸਾ ਸਿੰਘ ਰੱਤਾਗੁੱਦਾ ਆਦਿ ਸਾਥੀ ਹਾਜ਼ਰ ਸਨ |