12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੱਟੀ ਹਲਕੇ 'ਚ ਰੁਸਤਮੇ ਹਿੰਦ ਪਹਿਲਵਾਨ ਜੱਸਾ ਪੱਟੀ ਦੀ 'ਆਪ' ਵਿਚ ਐਂਟਰੀ ਨਾਲ ਸਿਆਸੀ ਹਲਚਲ ਤੇਜ਼ <br/>

Ad Position 21
No active advertisement
ਅਜੀਤ ਡੈਸਕ 29-04-2026
•ਪੱਟੀ, 28 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)ਲੂ-ਵਿਧਾਨ ਸਭਾ ਹਲਕਾ ਪੱਟੀ ਦੀ ਸਿਆਸਤ 'ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਰੁਸਤਮੇ ਹਿੰਦ ਪਹਿਲਵਾਨ ਜਸਕਵਰ ਸਿੰਘ ਉਰਫ ਜੱਸਾ ਪੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ | ਇਸ ਸ਼ਮੂਲੀਅਤ ਨਾਲ ਹਲਕੇ ਪੱਟੀ 'ਚ ਸਿਆਸੀ ਚਰਚਾਵਾਂ ਨੂੰ ਨਵਾਂ ਰੁਖ ਮਿਲ ਗਿਆ ਹੈ ਅਤੇ ਵੱਖ-ਵੱਖ ਪੱਖਾਂ 'ਚ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ | ਜੱਸਾ ਪੱਟੀ ਦੇ 'ਆਪ' ਵਿਚ ਸ਼ਾਮਿਲ ਹੋਣ ਤੋਂ ਬਾਅਦ ਖੁੰਡ ਚਰਚਾਵਾਂ ਇਹ ਜ਼ੋਰ ਫੜ ਰਹੀਆਂ ਹਨ ਕਿ ਪਾਰਟੀ ਵਲੋਂ ਉਸ ਨੂੰ ਹਲਕਾ ਪੱਟੀ ਦਾ ਇੰਚਾਰਜ ਨਿਯੁਕਤ ਕੀਤਾ ਜਾ ਸਕਦਾ ਹੈ | ਇਹ ਚਰਚਾ ਉਸ ਸਮੇਂ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ, ਜਦੋਂ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਸ ਵੇਲੇ ਜੇਲ• ਵਿਚ ਬੰਦ ਹਨ ਅਤੇ ਉਨ•ਾਂ ਦੀ ਗੈਰਹਾਜ਼ਰੀ ਵਿਚ ਹਲਕੇ ਦੀ ਕਮਾਨ ਉਨ•ਾਂ ਦੀ ਪਤਨੀ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਅਤੇ ਚੇਅ. ਰਣਜੀਤ ਸਿੰਘ ਚੀਮਾ ਅਤੇ ਹੋਰ ਆਗੂਆਂ ਵਲੋਂ ਸੰਭਾਲੀ ਜਾ ਰਹੀ ਸੀ, ਪਰ ਹਾਲਾਤਾਂ ਵਿਚ ਆਏ ਬਦਲਾਅ ਕਾਰਨ ਜੱਸਾ ਪੱਟੀ ਨੇ ਪਹਿਲਵਾਨੀ ਤੋਂ ਸੰਨਿਆਸ ਲੈਣ ਤੋਂ ਬਾਅਦ ਸਿਆਤਸ ਵਿਚ ਆਉਂਦਿਆਂ ਵਿਧਾਨ ਸਭਾ ਹਲਕਾ ਪੱਟੀ ਨੂੰ ਚੁਣਿਆ ਹੈ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਜੱਸਾ ਪੱਟੀ, ਜਿਸ ਦੀ ਜਨਮ ਭੂਮੀ ਪੱਟੀ ਦੇ ਨਜ਼ਦੀਕ ਪਿੰਡ ਚੂਸਲੇਵੜ• ਹੈ ਅਤੇ ਉਹ ਕੁਸ਼ਤੀ ਦੇ ਮੈਦਾਨ ਵਿਚ ਰੁਸਤਮੇ ਹਿੰਦ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ | ਉਸ ਦੇ ਪਿਤਾ ਸੁਰਿੰਦਰ ਸਿੰਘ ਛਿੰਦਾ ਵੀ ਮਸ਼ਹੂਰ ਪਹਿਲਵਾਨ ਰਹੇ ਹਨ | ਜੱਸਾ ਪੱਟੀ ਪਿਛਲੇ ਕਈ ਸਾਲਾਂ ਤੋਂ ਤਰਨ ਤਾਰਨ ਵਿਖੇ ਰਹਿ ਕੇ ਆਪਣਾ ਅਖਾੜਾ ਚਲਾ ਰਿਹਾ ਹੈ ਅਤੇ ਖੇਡ ਮੈਦਾਨ ਵਿਚ ਸਰਗਰਮ ਰਿਹਾ ਹੈ | ਹਾਲਾਂਕਿ ਉਹ ਪੱਟੀ ਹਲਕੇ ਵਿਚ ਘੱਟ ਹੀ ਸਰਗਰਮ ਰਿਹਾ ਹੈ, ਪਰ ਹੁਣ 'ਆਪ' ਵਿਚ ਸ਼ਾਮਿਲ ਹੋਣ ਨਾਲ ਉਸ ਦੀ ਸਿਆਸੀ ਭੂਮਿਕਾ 'ਤੇ ਸਾਰਿਆਂ ਦੀ ਨਿਗ•ਾ ਟਿਕ ਗਈ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਹਲਕੇ ਵਿਚ ਚੱਲ ਰਹੀਆਂ ਚਰਚਾਵਾਂ ਕਿੰਨੀ ਹੱਦ ਤੱਕ ਹਕੀਕਤ ਬਣਦੀਆਂ ਹਨ ਅਤੇ ਕੀ ਆਮ ਆਦਮੀ ਪਾਰਟੀ ਜੱਸਾ ਪੱਟੀ ਨੂੰ ਕੋਈ ਵੱਡੀ ਜਿੰਮੇਵਾਰੀ ਸੌਂਪਦੀ ਹੈ ਜਾਂ ਨਹੀਂ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਲੰਬੇ ਅਤੇ ਅਣਐਲਾਨੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜੀਵਨ ਕੀਤਾ ਦੁੱਭਰ-ਭਰੋਵਾਲ <br/> ਅਗਲੀ ਖ਼ਬਰ ਪੱਟੀ ਸ਼ਹਿਰ ਦੇ ਵਿਕਾਸ ਕਾਰਜ ਜਲਦ ਸ਼ੁਰੂ ਕਰਾਏ ਜਾਣਗੇ-ਚੀਮਾ <br/>
Ad Position 24