12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗੋਇੰਦਵਾਲ ਸਾਹਿਬ ਵਿਖੇ ਬੀਬਾ ਰਮਨਦੀਪ ਕੌਰ ਦੇ ਹੱਕ 'ਚ ਅਕਾਲੀ ਦਲ ਵਲੋਂ ਭਰਵੀਂ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 29-04-2026
ਗੋਇੰਦਵਾਲ ਸਾਹਿਬ, 28 ਅਪ੍ਰੈਲ (ਸਕੱਤਰ ਸਿੰਘ ਅਟਵਾਲ)—ਸ਼ੋ੍ਰਮਣੀ ਅਕਾਲੀ ਦਲ ਵਲੋਂ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਧਰਮ ਪਤਨੀ ਬੀਬਾ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਲਗਾਉਣ ਤੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ | ਹਲਕਾ ਇੰਚਾਰਜ ਵਲੋਂ ਪਿੰਡ–ਪਿੰਡ ਜਾ ਕੇ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਵਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ, ਪਿ੍ੰਸ ਅਤੇ ਉਨ•ਾਂ ਦੀ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਬੀਬਾ ਰਮਨਦੀਪ ਕੌਰ ਨੰੂ ਸ਼ਾਨਦਾਰ ਜਿੱਤ ਦਿਵਾਵਾਗੇ | ਇਸ ਮੌਕੇ ਬੀਬਾ ਰਮਨਦੀਪ ਕੌਰ ਨੇ ਆਏ ਹੋਏ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਲੈਕਸ਼ਨ ਮੈਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮੁੱਚੇ ਪੰਜਾਬ ਕੀਤੇ ਕੰਮਾਂ ਅਧਾਰ 'ਤੇ ਲੜ ਰਹੀ ਹਾਂ | ਸ਼ੋ੍ਰਮਣੀ ਅਕਾਲੀ ਦਲ ਕਿਸਾਨ ਮਜ਼ਦੂਰ ਤੇ ਹਰ ਵਰਗ ਦੀ ਪਾਰਟੀ ਹੈ, ਜਿਥੇ ਵੀ ਪੰਜਾਬ 'ਚ ਕਿਤੇ ਮੁਸ਼ਕਿਲ ਆਉਂਦੀ ਹੈ, ਅਕਾਲੀ ਦਲ ਡੱਟ ਕੇ ਨਾਲ ਖੜਦਾ ਹੈ | ਪੰਜਾਬ ਲੱਗ ਰਹੇ ਬਿਜਲੀ ਕੱਟਾਂ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੇ ਰਿਹਾ ਹੈ | ਇਸ ਲਈ 30 ਅਪ੍ਰੈਲ ਨੂੰ ਇਸ ਸੰਬੰਧੀ ਪਾਵਰਕਾਮ ਦਫ਼ਤਰ ਖਡੂਰ ਸਾਹਿਬ ਵਿਖੇ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮੈਂ ਸਾਰਿਆਂ ਨੂੰ ਪਹੰੁਚਣ ਦੀ ਅਪੀਲ ਕਰਦੀ ਹਾਂ | ਇਸ ਮੌਕੇ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਵਰਕਰ ਨਿੱਜੀ ਰੰਜਿਸ਼ਾਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣਾਉਣ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਪਿ੍ੰਸ ਭਰੋਵਾਲ, ਸਾਬਕਾ ਸਰਪੰਚ ਭੁਪਿੰਦਰ ਸਿੰਘ ਫਤਿਆਬਾਦ, ਸਰਪੰਚ ਸੁਖਰਾਜ ਰਾਜਾ ਭੈਲ, ਸਿਕੰਦਰ ਸਿੰਘ ਵਰਾਣਾ, ਜੰਗਸ਼ੇਰ ਸਿੰਘ ਸਰਪੰਚ ਰੂੜੀਵਾਲਾ, ਸੁਲੱਖਣ ਸਿੰਘ ਭੈਲ, ਜਸਬੀਰ ਸਿੰਘ ਬਿੱਲਾ ਫਤਿਆਬਾਦ, ਗੁਰਭੇਜ ਸਿੰਘ ਭੇਜੀ, ਗੁਰਮੀਤ ਸਿੰਘ ਲਹੌਰੀਆ, ਸਰਵਣ ਸਿੰਘ ਸੰਮਾ ਲਾਹੌਰੀਆ, ਸ਼ੇਰ ਸਿੰਘ ਮੈਂਬਰ ਪੰਚਾਇਤ, ਬਲਕਾਰ ਸਿੰਘ ਬਾਰਾ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਰਵਿੰਦਰ ਸਿੰਘ ਲਹੌਰੀਆ, ਦਵਿੰਦਰ ਸਿੰਘ ਸਾਬਕਾ ਮੈਨੇਜ਼ਰ, ਤਰਸੇਮ ਸਿੰਘ ਸਾਬਕਾ ਏ.ਐਸ.ਆਈ., ਮੋਹਨ ਸਿੰਘ ਸਾਬਕਾ ਏ.ਐਸ.ਆਈ., ਮੱਸਾ ਸਿੰਘ ਸਾਬਕਾ ਮੈਂਬਰ ਪੰਚਾਇਤ, ਦਲਜੀਤ ਸਿੰਘ ਵਿਰਕ, ਕੁਲਵੰਤ ਸਿੰਘ ਸਾਬਕਾ ਹੈੱਡ ਗ੍ਰੰਥੀ, ਗੁਰਮੇਜ ਸਿੰਘ ਸਰਪੰਚ ਖੱਖ, ਹਰਦੀਪ ਸਿੰਘ ਖੱਖ ਮੈਂਬਰ ਪੰਚਾਇਤ ਖੱਖ, ਸਰਮੁੱਖ ਸਿੰਘ ਨੰਬਰਦਾਰ ਝੰਡੇਰ ਮਹਾਂਪੁਰਖਾਂ, ਗੁਰਸੰਗਤ ਸਿੰਘ, ਬਲਵਿੰਦਰ ਸਿੰਘ ਗੋਰਾ ਮਿਆਣੀ, ਹਰਜੀਤ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਮੈਂਬਰ ਪੰਚਾਇਤ, ਹਰਦੇਵ ਸਿੰਘ ਮੱਲੀ ਵਾਲਕੈਨੋ, ਰਜਿੰਦਰ ਸਿੰਘ ਫੌਜੀ, ਸੁਖਬੀਰ ਸਿੰਘ ਫੌਜੀ, ਆਤਮਾ ਸਿੰਘ, ਪਿੱਤਾ ਲਹੌਰੀਆ, ਬਿੱਕਾ ਲਹੌਰੀਆ, ਪ੍ਰਤਾਪ ਸਿੰਘ, ਚੇਅਰਮੈਨ ਗੁਰਨਾਮ ਸਿੰਘ ਲਾਡੀ, ਗੁਰਮੀਤ ਸਿੰਘ ਪ੍ਰਧਾਨ, ਅੰਗਰੇਜ਼ ਸਿੰਘ ਕੈਰੋਂ, ਹਰਦੀਪ ਸਿੰਘ ਰੌਣਕੀ, ਅਮਰਜੀਤ ਸਿੰਘ ਨੰਬਰਦਾਰ, ਸੰਤੋਖ ਸਿੰਘ ਖਹਿਰਾ, ਪ੍ਰੇਮ ਸਿੰਘ ਕੰਡਿਆਲ, ਸੰਤੋਖ ਸਿੰਘ ਕੰਡਿਆਲ, ਹਰਗੁਣ ਸਿੰਘ, ਡਾ. ਅਜਮੇਰ ਸਿੰਘ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਝੰਡੇਰ ਮਹਾਂਪੁਰਖਾਂ, ਜੀਤ ਸਿੰਘ ਪ੍ਰਧਾਨ ਝੰਡੇਰ ਮਹਾਂਪੁਰਖਾਂ, ਹਰੀ ਸਿੰਘ ਯੂਥ ਆਗੂ, ਰਵਿੰਦਰ ਸਿੰਘ ਲਹੌਰੀਆ ਯੂਥ ਆਗੂ, ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਲਹੌਰੀਆ, ਮੈਂਬਰ ਬੀਬੀ ਪਰਮਜੀਤ ਕੌਰ, ਸਾਬਕਾ ਮੈਂਬਰ ਬੀਬੀ ਭਿੰਦਰ ਕੌਰ, ਲਖਵਿੰਦਰ ਕੌਰ, ਬੀਬੀ ਪ੍ਰਭਜੀਤ ਕੌਰ, ਸ਼ਰਨਜੀਤ ਕੌਰ ਲਹੋਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐੱਫ. ਤੇ ਖਾਲੜਾ ਪੁਲਿਸ ਵਲੋੋਂ 3 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਪੰਜਾਬ ਵਿਚ ਲੰਬੇ ਅਤੇ ਅਣਐਲਾਨੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜੀਵਨ ਕੀਤਾ ਦੁੱਭਰ-ਭਰੋਵਾਲ <br/>
Ad Position 24