12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗੋਇੰਦਵਾਲ ਸਾਹਿਬ ਵਿਖੇ ਮੁਫ਼ਤ ਨਸ਼ਾ ਛੁਡਾਊ ਅਤੇ ਆਯੁਰਵੈਦਿਕ ਕੈਂਪ 1 ਮਈ ਨੂੰ

Ad Position 21
No active advertisement
ਅਜੀਤ ਡੈਸਕ 29-04-2026
ਗੋਇੰਦਵਾਲ ਸਾਹਿਬ, 28 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੂਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਸੁਪਾਰੀਵਿੰਡਿਆਂ ਵਲੋਂ ਫਰੀ ਨਸ਼ਾ ਛੁਡਾਊ ਤੇ ਸਰਵਾਈਕਲ ਦੇ ਮਰੀਜ਼ਾਂ ਲਈ ਮੁਫਤ ਆਯੂਰਵੈਦਿਕ ਕੈਂਪ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 1 ਮਈ ਸ਼ੁੱਕਰਵਾਰ ਨੇੜੇ ਗੁਰਦਵਾਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇਦਵਾਲ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ਨਸ਼ਾ ਛੱਡਣ ਦੇ ਚਾਹਵਾਨ ਅਤੇ ਸਰਵਾਈਕਲ ਦੇ ਮਰੀਜ ਇਸ ਕੈਂਪ ਦਾ ਲਾਭ ਉਠਾਉ ਅੱਖਾਂ ਦਾਰੂ ਫਰੀ ਦਿੱਤਾ ਜਾਵੇਗਾ | ਗੱਲਬਾਤ ਕਰਦਿਆ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਨਸ਼ਾ ਛੁਡਾਊ ਆਯੁਰਵੈਦਿਕ ਦਵਾਈ ਦਾ ਲਾਭ ਉਠਾ ਕੇ ਨਿਰੋਗ ਜ਼ਿੰਦਗੀ ਬਤੀਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਿ੍ਕਟ ਟੂਰਨਾਮੈਂਟ 'ਚ ਤਰਨ ਤਾਰਨ ਨੇ ਪਠਾਨਕੋਟ ਨੂੰ 299 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਪਟਿਆਲਾ 'ਚ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ 3 ਨੂੰ - ਥੂਹੀ <br/>
Ad Position 24