27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਾਬਾ ਬੁੱਢਾ ਕਾਲਜ ਬੀੜ ਸਾਹਿਬ ਇਲਾਕੇ ਦੀ ਸਿਰਮੌਰ ਸੰਸਥਾ ਬਣੀ <br/>

Ad Position 21
No active advertisement
ਅਜੀਤ ਡੈਸਕ 04-05-2026
ਝਬਾਲ, 3 ਮਈ (ਸੁਖਦੇਵ ਸਿੰਘ)-ਸਰਹੱਦੀ ਤੇ ਪੇਂਡੂ ਖੇਤਰ 'ਚ ਮੁਕਾਬਲੇ ਦੇ ਯੁੱਗ ਵਿਚ ਉਭਰ ਕੇ ਸਾਹਮਣੇ ਆਏ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਇਲਾਕੇ ਦੀ ਸਿਰਮੌਰ ਸੰਸਥਾ ਬਣ ਚੁੱਕੀ ਹੈ | ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਥਿਤ ਬਾਬਾ ਬੁੱਢਾ ਕਾਲਜ ਦੀ ਸਥਾਪਨਾ 1969 ਵਿਚ ਮਹਾਨ ਕਾਰ ਸੇਵਾ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਨੇ ਕੀਤੀ ਸੀ | ਬਾਬਾ ਜੀ ਦੇ ਪ੍ਰਲੋਕ ਗਮਨ ਕਰ ਜਾਣ ਤੋਂ ਬਾਅਦ ਉਨ੍ਹਾਂ ਦੇ ਉਤਰਾਧਿਕਾਰੀ ਬਾਬਾ ਦਰਸ਼ਨ ਸਿੰਘ ਅਤੇ ਇਸ ਵੇਲੇ ਬਾਬਾ ਸੰਤੋਖ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਹ ਸਿਰਮੌਰ ਸੰਸਥਾ ਪਿਛਲੇ ਲਗਪਗ 56 ਸਾਲ ਤੋਂ ਵਿਦਿਆਰਥੀਆਂ ਨੂੰ ਮਿਆਰੀ ਤੇ ਕਿਫਾਇਤੀ ਸਿੱਖਿਆ ਪ੍ਰਦਾਨ ਕਰ ਰਹੀ ਹੈ | ਮਹਾਨ ਕਵੀ ਸੁਰਜੀਤ ਪਾਤਰ ਅਤੇ ਪ੍ਰਸਿੱਧ ਅਦਾਕਾਰਾ ਅਨੀਤਾ ਦੇਵਗਨ ਕਾਲਜ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਚੁੱਕੇ ਹਨ | ਇਸ ਕਾਲਜ ਨੇ ਸਿੱਖਿਆ, ਖੇਡਾਂ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ | ਖੇਡਾਂ ਦੇ ਖੇਤਰ ਵਿਚ ਬਾਬਾ ਬੁੱਢਾ ਕਾਲਜ ਦਾ ਇਕ ਵਿਸ਼ੇਸ਼ ਸਥਾਨ ਰਿਹਾ ਹੈ | ਇਸ ਕਾਲਜ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ | ਖੇਡਾਂ ਦੇ ਖੇਤਰ ਵਿਚ ਕਾਲਜ ਦਾ ਨਾਂਅ ਰੌਸ਼ਨ ਕਰਨ ਵਾਲੇ ਏਸ਼ੀਅਨ ਗੇਮਜ ਕਬੱਡੀ ਵਿਚੋਂ ਗੋਲਡ ਮੈਡਲ ਜਿੱਤਣ ਵਾਲੇ ਜਸਮੇਰ ਸਿੰਘ, ਏਸ਼ੀਅਨ ਗੇਮਸ ਅਤੇ ਵਰਲਡ ਕੱਪ ਕਬੱਡੀ ਵਿਚੋਂ ਗੋਲਡ ਮੈਡਲ ਜਿੱਤਣ ਵਾਲੇ ਜਸਵੀਰ ਸਿੰਘ ਤੇ ਪਾਵਰ ਲਿਫਟਿੰਗ ਵਿਚ ਪੰਜਾਬ ਰਾਜ ਦਾ ਸਰਵੋਤਮ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਵਾਲੇ ਤਿ੍ਪਤਪਾਲ ਸਿੰਘ ਸੋਢੀ ਅਤੇ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਅਤੇ ਇੰਡੀਅਨ ਵਾਲੀਬਾਲ ਟੀਮ ਦੇ ਕੈਪਟਨ ਵੀ ਰਹੇ ਰਣਜੀਤ ਸਿੰਘ ਰਾਣਾ ਇਸੇ ਹੀ ਕਾਲਜ ਦੇ ਵਿਦਿਆਰਥੀ ਸਨ | ਇਸ ਕਾਲਜ ਦੀ ਇਮਾਰਤ ਬਹੁਤ ਵਿਸ਼ਾਲ ਤੇ ਆਕਰਸ਼ਕ ਹੈ | ਕਾਲਜ ਦੇ ਆਲੇ-ਦੁਆਲੇ ਹਰੇ ਭਰੇ ਪਾਰਕ ਬਣਾਏ ਗਏ ਹਨ, ਜੋ ਕੈਂਪਸ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ | ਇਸ ਕਾਲਜ ਦਾ ਪ੍ਰਬੰਧ ਬਾਬਾ ਸੰਤੋਖ ਸਿੰਘ ਦੀ ਯੋਗ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ | ਕਾਲਜ ਦੇ ਮੌਜੂਦਾ ਪਿ੍ੰਸੀਪਲ ਡਾ. ਕਰਨਜੀਤ ਸਿੰਘ ਬੇਦੀ ਅਤੇ ਉਚ ਸਿੱਖਿਆ ਯੋਗਤਾ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਸੁਚੱਜੀ ਜੀਵਨ ਜਾਂਚ ਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ | ਕਾਲਜ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰਕਾਰ ਦੇ ਅਕਾਦਮੀ ਕੋਰਸ ਚਲਾਏ ਜਾਂਦੇ ਹਨ, ਜਿਨਾਂ ਵਿਚ ਬੀ.ਏ (ਪੋਲੀਟੀਕਲ ਸਾਇੰਸ, ਇਕਨੋਮਿਕ, ਹਿਸਟਰੀ, ਫਿਜੀਕਲ ਐਜੂਕੇਸ਼ਨ, ਪੰਜਾਬੀ ਇਲੈਕਟਿਵ, ਕੰਪਿਊਟਰ, ਗਣਿਤ), ਬੀ.ਕਾਮ, ਬੀ.ਸੀ.ਏ., ਬੀ.ਐਸ.ਸੀ. (ਇਕਨੋਮਿਕਸ), ਬੀ.ਐੱਸ.ਸੀ. (ਕੰਪਿਊਟਰ ਸਾਇੰਸ), ਬੀ.ਐੱਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਵਰਗੇ ਕੋਰਸ ਸ਼ਾਮਿਲ ਹਨ | ਇਸ ਤੋਂ ਇਲਾਵਾ ਕਾਲਜ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਵਿੰਗ ਵੀ ਚਾਲੂ ਹੈ | ਕਾਲਜ ਵਿਚ ਅਧੁਨਿਕ ਤਕਨੀਕਾਂ ਨਾਲ ਲੈਸ ਕੰਪਿਊਟਰ ਲੈਬ ਸਾਇੰਸ ਲੈਬੋਰਟਰੀਆਂ ਅਤੇ ਵਿਸਾਲ ਲਾਈਬ੍ਰੇਰੀ ਹੈ | ਪਿ੍ੰਸੀਪਲ ਡਾ. ਕਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਕਾਲਜ ਵਿਚ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਜਾਣ-ਪਛਾਣ ਕਰਵਾਉਣਾ, ਉਨ੍ਹਾਂ ਅੰਦਰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਚੰਗਾ ਵਾਤਾਵਰਨ ਸਿਰਜਨਾ, ਸਮਾਜ ਵਿਚ ਪਸਰ ਰਹੇ ਕੋਹੜ ਰੂਪੀ ਨਸ਼ਿਆਂ, ਭਰੂਣ ਹੱਤਿਆਵਾਂ ਵਰਗੀਆਂ ਸਮਾਜਿਕ ਬੁਰਾਈਆਂ ਸੰਬੰਧੀ ਜਾਗਰੂਕ ਕਰਨਾ ਸੰਸਥਾ ਦਾ ਮੁੱਖ ਉਦੇਸ਼ ਹੈ | ਵਿਸ਼ਾਲ ਇਮਾਰਤ ਵਿਚ ਬੁਲੰਦੀਆਂ ਨੂੰ ਛੂਹ ਰਹੀ ਇਸ ਸੰਸਥਾ ਦੀ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ, ਮਾਪੇ ਤੇ ਸਹਿਯੋਗੀਆਂ ਨੂੰ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਤੇ ਹੋਰ ਸਾਮਾਨ ਮਿਲਿਆ, ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ 'ਤੇ 9 ਨੂੰ ਲੱਗੇਗੀ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ <br/>
Ad Position 24