27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਿ੍ਕਟ ਲੜਕੀਆਂ ਦੇ ਟਰਾਇਲ ਸਫ਼ਲਤਾਪੂਰਵਕ ਨੇਪਰੇ ਚੜੇ੍ਹ <br/>

Ad Position 21
No active advertisement
ਅਜੀਤ ਡੈਸਕ 04-05-2026
ਤਰਨ ਤਾਰਨ, 3 ਮਈ (ਹਰਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸੀਨੀਅਰ ਔਰਤਾਂ ਤੇ ਅੰਡਰ 19 ਲੜਕੀਆਂ ਦੇ ਇਕ ਦਿਨਾਂ ਮੈਚ ਲਈ ਜ਼ਿਲ੍ਹਾ ਤਰਨ ਤਰਨ ਦੀ ਕਿ੍ਕਟ ਚੀਮ ਚੁਣਨ ਵਾਸਤੇ ਅੱਜ ਟਰਾਇਲ ਕਰਵਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੜਕੀਆਂ ਨੇ ਹਿੱਸਾ ਲਿਆ | ਇਸ ਮੌਕੇ ਖਿਡਾਰਨਾਂ ਦਾ ਜੋਸ਼ ਦੇਖਣ ਵਾਲਾ ਸੀ | ਟਰਾਇਲਾਂ ਤੋਂ ਬਾਅਦ ਹੋਣਹਾਰ ਖਿਡਾਰੀਆਂ ਦਾ ਬਾਕਾਇਦਾ ਕੈਂਪ ਲਗਾਇਆ ਜਾਵੇਗਾ ਅਤੇ ਪ੍ਰੈਕਟਿਸ ਮੈਚ ਕਰਵਾਏ ਜਾਣ ਤੋਂ ਬਾਅਦ ਚੰਗੇ ਖਿਡਾਰੀਆਂ ਨੂੰ ਤਰਨ ਤਰਨ ਜ਼ਿਲ੍ਹੇ ਦੀ ਟੀਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਵੇਗਾ | ਇਹ ਟਰਾਇਲ ਜੋ ਸੇਂਟ ਰਾਮਾ ਮੈਰੀਡਨ ਅਕੈਡਮੀ ਪੱਟੀ ਰੋਡ ਵਿਖੇ ਐਸੋਸੀਏਸ਼ਨ ਦੀ ਗਰਾਊਾਡ ਵਿਚ ਕਰਵਾਏ ਗਏ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਸੰਧੂ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ ਸੰਧੂ, ਸ਼ੇਰਜੰਗ ਸਿੰਘ ਹੁੰਦਲ, ਕੋਚ ਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਜੇ.ਪੀ. ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਵਲੋਂ ਵੈਸਟਵੁੱਡ ਵਿਲੇਜ ਰਈਆ ਫਤੂਵਾਲ ਵਿਖੇ ਜੂਸ ਬਾਰ ਦਾ ਉਦਘਾਟਨ ਅਗਲੀ ਖ਼ਬਰ ਜੋਗਿੰਦਰ ਸਿੰਘ ਰਾਣਾ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਿਯੁਕਤ
Ad Position 24