27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਾਬਕਾ ਵਿਧਾਇਕ ਭਲਾਈਪੁਰ ਵਲੋਂ ਵੈਸਟਵੁੱਡ ਵਿਲੇਜ ਰਈਆ ਫਤੂਵਾਲ ਵਿਖੇ ਜੂਸ ਬਾਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-05-2026
ਰਈਆ, 3 ਮਈ (ਸ਼ਰਨਬੀਰ ਸਿੰਘ ਕੰਗ)-ਅੰਮਿ੍ਤਸਰ-ਜਲੰਧਰ ਹਾਈਵੇ 'ਤੇ ਸਥਿਤ ਵੈਸਟਵੁੱਡ ਵਿਲੇਜ ਨੇੜੇ ਰਈਆ/ਫਤੂਵਾਲ ਵਿਖੇ ਇਕ ਪ੍ਰਸਿੱਧ ਕੰਪਨੀ ਵਲੋਂ ਪੰਜਾਬ ਦਾ ਪਹਿਲਾ ਜੂਸ ਬਾਰ ਖੋਲਿ੍ਹਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਬਕਾਲਾ ਸਾਹਿਬ ਹਲਕੇ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜੂਸ ਬਾਰ ਦਾ ਉਦਘਾਟਨ ਸੰਤੋਖ ਸਿੰਘ ਭਲਾਈਪੁਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਿਹਤਮੰਦ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੂਲਤਾਂ ਲੋਕਾਂ ਲਈ ਲਾਭਦਾਇਕ ਸਾਬਤ ਹੁੰਦੀਆਂ ਹਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਅਤੇ ਸ਼ਮਸ਼ੇਰ ਸਿੰਘ ਭੁੱਲਰ ਵੈਸਟਵੁੱਡ ਵਿਲੇਜ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ | ਉਨ੍ਹਾਂ ਨੇ ਨਵੇਂ ਜੂਸ ਬਾਰ ਦੀ ਸ਼ੁਰੂਆਤ 'ਤੇ ਮੁਬਾਰਕਬਾਦ ਦਿੱਤੀ ਅਤੇ ਇਸਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ | ਮੰਗਲਦੀਪ ਸਿੰਘ, ਤਰੁਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਤਾਜ਼ੇ ਫਲਾਂ ਦੇ ਜੂਸ, ਸਵਾਦਿਸ਼ਟ ਸ਼ੇਕ, ਸਨੈਕਸ, ਸੈਂਡਵਿਚ ਅਤੇ ਪਿਜ਼ਾ ਦੀ ਵਧੀਆ ਵਰਾਇਟੀ ਉਪਲਬਧ ਹੈ | ਸਿਹਤ ਤੇ ਸਵਾਦ ਦਾ ਖ਼ਾਸ ਧਿਆਨ ਰੱਖਦੇ ਹੋਏ ਤਿਆਰ ਕੀਤੇ ਪਦਾਰਥ ਹਰ ਉਮਰ ਦੇ ਲੋਕਾਂ ਲਈ ਉਚਿਤ ਹਨ | ਅਖੀਰ ਚ ਆਏ ਹੋਏ ਮਹਿਮਾਨਾਂ ਦਾ ਡਾਕਟਰ ਦੇਵੀ ਚੰਦ ਵਲੋਂ ਧੰਨਵਾਦ ਕਰਦਿਆ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਹਰਪ੍ਰੀਤ ਕੌਰ ਭੁੱਲਰ ਵੈਸਟਵੁੱਡ ਮੈਨੇਜਰ ਰਵਿੰਦਰਪਾਲ ਸਿੰਘ ਐੱਸ. ਡੀ. ਓ. , ਡਾ. ਦੇਵੀ ਚੰਦ, ਜਗਦੀਪ ਸਿੰਘ ਮਾਨ ਪੀ. ਏ. ਸਾ: ਵਿਧਾਇਕ ਭਲਾਈਪੁਰ, ਅਭਿਸ਼ੇਕ ਤਿਵਾੜੀ ਪ੍ਰੋਜੈਕਟ ਇੰਚਾਰਜ, ਰਸ਼ਪਾਲ ਸਿੰਘ ਭੋਗਪੁਰ ਤੇ ਮਲਕੀਤ ਸਿੰਘ ਸੱਗੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਈਨਮੈਨ ਮਨਜੀਤ ਸਿੰਘ ਫੁੱਲੇਚੱਕ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕਿ੍ਕਟ ਲੜਕੀਆਂ ਦੇ ਟਰਾਇਲ ਸਫ਼ਲਤਾਪੂਰਵਕ ਨੇਪਰੇ ਚੜੇ੍ਹ <br/>
Ad Position 24